''ਬਾਰਬੀਕਿਊ'' ਪਿੱਛੇ ਕਿਰਾਏਦਾਰ ਨਾਲ ਭਾਰਤੀ ਮਕਾਨ ਮਾਲਕਣ ਦੀ ਹੋ ਗਈ ਝੜਪ ! ਵੀਡੀਓ ਵਾਇਰਲ ਹੋਣ ਮਗਰੋਂ...

Saturday, Sep 12, 2026 - 05:48 PM (IST)

''ਬਾਰਬੀਕਿਊ'' ਪਿੱਛੇ ਕਿਰਾਏਦਾਰ ਨਾਲ ਭਾਰਤੀ ਮਕਾਨ ਮਾਲਕਣ ਦੀ ਹੋ ਗਈ ਝੜਪ ! ਵੀਡੀਓ ਵਾਇਰਲ ਹੋਣ ਮਗਰੋਂ...

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ 'ਸਰੀ' ਸ਼ਹਿਰ 'ਚ ਇੱਕ ਭਾਰਤੀ ਮੂਲ ਦੀ ਮਕਾਨ ਮਾਲਕਣ ਰਾਜ ਟਿਵਾਣਾ ਅਤੇ ਉਸ ਦੇ ਕੈਨੇਡੀਅਨ ਕਿਰਾਏਦਾਰ ਵਿਚਾਲੇ ਭਿਆਨਕ ਝੜਪ ਹੋ ਗਈ। ਇਸ ਝੜਪ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸਰੀ ਪੁਲਸ ਨੇ ਮਕਾਨ ਮਾਲਕਣ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਵਿਵਾਦ ਗਾਰਡਨ 'ਚ ਬਾਰਬੀਕਿਊ ਗ੍ਰਿਲ ਲਗਾਉਣ ਤੋਂ ਸ਼ੁਰੂ ਹੋਇਆ ਸੀ। ਕਿਰਾਏਦਾਰ ਆਪਣੇ ਦੋਸਤ ਨਾਲ ਗਾਰਡਨ 'ਚ ਖਾਣਾ ਬਣਾ ਰਿਹਾ ਸੀ ਕਿ ਮਕਾਨ ਮਾਲਕਣ ਰਾਜ ਟਿਵਾਣਾ ਨੇ ਇਹ ਦੋਸ਼ ਲਗਾਉਂਦੇ ਹੋਏ ਉਨਾਂ ਨੂੰ ਖਾਣਾ ਬਣਾਉਣ ਤੋਂ ਟੋਕ ਦਿੱਤਾ ਕਿ ਇਸ ਨਾਲ ਉਸ ਦੀ ਪ੍ਰਾਪਰਟੀ 'ਚ ਅੱਗ ਲੱਗ ਸਕਦੀ ਹੈ। ਉਸ ਨੇ ਇੱਕ ਲੱਕੜ ਦੇ ਟੁਕੜੇ ਨਾਲ ਗ੍ਰਿਲ 'ਚੋਂ ਖਾਣਾ ਥੱਲੇ ਸੁੱਟ ਦਿੱਤਾ।

ਵਾਇਰਲ ਵੀਡੀਓਜ਼ 'ਚ ਦੇਖਿਆ ਗਿਆ ਕਿ ਰਾਜ ਟਿਵਾਣਾ ਕਿਰਾਏਦਾਰ ਦੇ ਘਰ ਦੇ ਅੰਦਰ ਬਿਨਾਂ ਇਜਾਜ਼ਤ ਵੜ ਗਈ। ਕਿਰਾਏਦਾਰ ਵੱਲੋਂ ਵਾਰ-ਵਾਰ ਬਾਹਰ ਜਾਣ ਦੀ ਅਪੀਲ ਕਰਨ ਦੇ ਬਾਵਜੂਦ, ਔਰਤ ਨੇ ਉਸ 'ਤੇ ਪੱਥਰ, ਖਾਣੇ ਵਾਲੇ ਡੱਬੇ ਅਤੇ ਟੈਨਿਸ ਰੈਕੇਟ ਨਾਲ ਹਮਲਾ ਕਰ ਦਿੱਤਾ। ਕਿਰਾਏਦਾਰ ਨੇ ਦੋਸ਼ ਲਾਇਆ ਕਿ ਉਸ ਦਾ ਕਿਰਾਇਆ 15 ਅਗਸਤ ਤੱਕ ਅਦਾ ਕੀਤਾ ਹੋਇਆ ਸੀ, ਫਿਰ ਵੀ ਮਕਾਨ ਮਾਲਕਣ ਨੇ ਉਸ ਦੀ ਗੈਰ-ਹਾਜ਼ਰੀ 'ਚ ਘਰ ਦੇ ਤਾਲੇ ਬਦਲ ਦਿੱਤੇ। ਵੀਡੀਓ 'ਚ ਇਹ ਵੀ ਦੇਖਿਆ ਗਿਆ ਕਿ ਕੁਝ ਅਣਪਛਾਤੇ ਵਿਅਕਤੀ ਬਿਨਾਂ ਇਜਾਜ਼ਤ ਘਰ 'ਚ ਦਾਖਲ ਹੋਏ ਅਤੇ ਬਾਅਦ 'ਚ ਕਿਰਾਏਦਾਰ ਦੇ ਘਰ ਦਾ ਮੇਨ ਦਰਵਾਜ਼ਾ ਹੀ ਪੂਰੀ ਤਰ੍ਹਾਂ ਲਾਹ ਦਿੱਤਾ। 

ਇਹ ਵੀ ਪੜ੍ਹੋ- ਵੱਡੀ ਖ਼ਬਰ ; ਦਿੱਲੀ ਪਹੁੰਚੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ! 7 ਸਾਲਾਂ 'ਚ ਪਹਿਲੀ ਵਾਰ ਆਏ ਭਾਰਤ

ਸੋਸ਼ਲ ਮੀਡੀਆ 'ਤੇ ਵੀਡੀਓਜ਼ ਦੇ ਵਾਇਰਲ ਹੋਣ ਅਤੇ ਕਿਰਾਏਦਾਰ ਵੱਲੋਂ ਪੁਲਸ ਨੂੰ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਸਰੀ ਪੁਲਸ ਰਾਜ ਟਿਵਾਣਾ ਦੇ ਘਰ ਪਹੁੰਚੀ। ਵਾਇਰਲ ਵੀਡੀਓ 'ਚ ਪੁਲਸ ਅਧਿਕਾਰੀ ਰਾਜ ਟਿਵਾਣਾ ਨੂੰ ਹੱਥਕੜੀ ਲਗਾ ਕੇ ਪੁਲਸ ਗੱਡੀ 'ਚ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ। 

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਘਟਨਾ ਨੂੰ "ਸ਼ਰਮਨਾਕ" ਦੱਸਿਆ ਹੈ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਕੈਨੇਡਾ 'ਚ ਭਾਰਤੀ ਭਾਈਚਾਰੇ ਅਤੇ ਮਕਾਨ ਮਾਲਕ-ਕਿਰਾਏਦਾਰ ਦੇ ਸਬੰਧਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਭਾਰੀ ਬਹਿਸ ਛਿੜੀ ਹੋਈ ਹੈ। ਫਿਲਹਾਲ ਸਰੀ ਪੁਲਸ ਵੱਲੋਂ ਮਾਮਲੇ ਦੀ ਅਗਲੀ ਕਾਨੂੰਨੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਹੁਣ ਚੱਲਣਗੀਆਂ 'ਡਾਇਰੈਕਟ ਫਲਾਈਟਾਂ' ! ਜਿਨਪਿੰਗ ਦੇ ਭਾਰਤ ਦੌਰੇ ਵਿਚਾਲੇ ਹੋ ਗਿਆ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News