ਕੈਨੇਡਾ ''ਚ ਐਸਟਰਾਜ਼ੈਨੇਕਾ ਟੀਕਾ ਲਗਵਾਉਣ ਤੋਂ ਬਾਅਦ ਦੂਜੀ ਮੌਤ ਦੀ ਪੁਸ਼ਟੀ

Wednesday, May 05, 2021 - 07:06 PM (IST)

ਕੈਨੇਡਾ ''ਚ ਐਸਟਰਾਜ਼ੈਨੇਕਾ ਟੀਕਾ ਲਗਵਾਉਣ ਤੋਂ ਬਾਅਦ ਦੂਜੀ ਮੌਤ ਦੀ ਪੁਸ਼ਟੀ

ਅਲਬਰਟਾ (ਭਾਸ਼ਾ): ਕੋਰੋਨਾ ਤੋਂ ਬਚਾਅ ਲਈ ਕੈਨੇਡਾ ਵਿਚ ਵੀ ਵੱਡੇ ਪੱਧਰ 'ਤੇ ਟੀਕਾਕਰਨ ਜਾਰੀ ਹੈ। ਇਸ ਦੌਰਾਨ ਕੈਨੇਡਾ ਵਿਚ ਐਸਟਰਾਜ਼ੈਨੇਕਾ ਦੇ ਟੀਕਾਕਰਨ ਮਗਰੋਂ ਇਕ ਥ੍ਰੋਮੋਬੋਟਿਕ ਘਟਨਾ ਤੋਂ ਬਾਅਦ ਦੂਜੀ ਮੌਤ ਦੀ ਪੁਸ਼ਟੀ ਹੋਈ ਹੈ। ਅਲਬਰਟਾ ਸੂਬੇ ਦੀ ਮੁੱਖ ਮੈਡੀਕਲ ਅਫਸਰ ਡਾਕਟਰ ਦੀਨਾ ਹਿਨਸ਼ਾਓ ਨੇ ਇਹ ਜਾਣਕਾਰੀ ਦਿੱਤੀ। 

ਇੱਥੇ ਦੱਸ ਦਈਏ ਕਿ ਅਪ੍ਰੈਲ ਵਿਚ ਇੱਕ 54 ਸਾਲਾ ਮਹਿਲਾ ਮਰੀਜ਼ ਦੀ ਐਸਟਰਾਜ਼ੈਨੇਕਾ ਵੈਕਸੀਨ ਲੱਗਣ ਤੋਂ ਬਾਅਦ ਕਿਊਬੇਕ ਸੂਬੇ ਵਿਚ ਸੇਰੇਬ੍ਰਲ ਥ੍ਰੋਮੋਬਸਿਸ ਨਾਲ ਮੌਤ ਹੋ ਗਈ ਸੀ।ਹਿਨਸ਼ਾਓ ਨੇ ਮੰਗਲਵਾਰ ਨੂੰ ਇੱਕ ਬਿਆਨ ਵਿਚ ਕਿਹਾ,“ਸਿਹਤ ਦੇ ਮੁੱਖ ਮੈਡੀਕਲ ਅਫਸਰ ਹੋਣ ਦੇ ਨਾਤੇ, ਮੈਨੂੰ ਇਹ ਦੱਸਦਿਆਂ ਦੁਖ ਹੋ ਰਿਹਾ ਹੈ ਕਿ ਐਸਟਰਾਜ਼ੈਨੇਕਾ ਟੀਕਾ ਲਗਾਉਣ ਤੋਂ ਬਾਅਦ ਅੱਜ ਰਾਤ ਅਸੀਂ ਅਲਬਰਟਾ ਦੀ VITT-ਪ੍ਰੇਰਿਤ ਥ੍ਰੋਮੋਬੋਟਿਕ ਥ੍ਰੋਮੋਸਾਈਟੋਪੇਨੀਆ ਨਾਲ 50 ਸਾਲਾ ਮਹਿਲਾ ਮਰੀਜ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਰਾਜਦੂਤ ਸੰਧੂ ਨੇ ਡਾਕਟਰ ਫਾਊਚੀ ਨਾਲ ਕੀਤੀ ਮੁਲਾਕਾਤ, ਕੋਵਿਡ ਸਮੇਤ ਕਈ ਮੁੱਦਿਆਂ 'ਤੇ ਚਰਚਾ

ਮੁੱਖ ਮੈਡੀਕਲ ਅਫਸਰ ਨੇ ਅੱਗੇ ਕਿਹਾ ਕਿ ਦੁਖਦਾਈ ਮੌਤ ਅਲਬਰਟਾ ਵਿਚ ਦਿੱਤੀਆਂ ਗਈਆਂ 253,000 ਐਸਟ੍ਰਾਜ਼ੈਨੇਕਾ ਜਾਂ ਕੋਵੀਸ਼ੀਲਡ/ਐਸਟ੍ਰਾਜ਼ੈਨੇਕਾ ਖੁਰਾਕਾਂ ਵਿਚੋਂ ਸਿਰਫ ਵੀ.ਆਈ.ਟੀ.ਟੀ. ਨਾਲ ਸਬੰਧਤ ਇਕੋ ਇਕ ਮੌਤ ਹੈ।" ਕੈਨੇਡਾ ਦੀ ਰਾਸ਼ਟਰੀ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਤੋਂ ਬਾਅਦ ਹੈਲਥ ਕੈਨੇਡਾ ਨੇ 55 ਸਾਲ ਤੋਂ ਘੱਟ ਉਮਰ ਦੇ ਕੈਨੇਡੀਅਨਾਂ ਲਈ ਟੀਕਾਕਰਨ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਸੀ। ਟੀਕਾਕਰਣ ਦੀ ਮੁਹਿੰਮ 40 ਸਾਲ ਤੋਂ ਵੱਧ ਉਮਰ ਦੇ ਯੋਗ ਲੋਕਾਂ ਲਈ ਦੁਬਾਰਾ ਸ਼ੁਰੂ ਹੋਈ।ਅਪ੍ਰੈਲ ਦੇ ਅਖੀਰ ਵਿਚ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਾਵਾ ਫਾਰਮੇਸੀ ਵਿਖੇ ਐਸਟਰਾਜ਼ੈਨੇਕਾ ਟੀਕਾ ਦੀ ਆਪਣੀ ਪਹਿਲੀ ਖੁਰਾਕ ਲਈ। 

ਅਪ੍ਰੈਲ ਦੇ ਅਰੰਭ ਵਿਚ, ਐਸਟਰਾਜ਼ੈਨੇਕਾ ਦੀ ਇੱਕ ਕੈਨੇਡੀਅਨ ਸੁਰੱਖਿਆ ਸਮੀਖਿਆ ਨੇ ਇਹ ਸਿੱਟਾ ਕੱਢਿਆ ਸੀ ਕਿ ਖੂਨ ਦੇ ਥੱਕੇ ਜੰਮਣ ਦੀਆਂ ਘਟਨਾਵਾਂ ਸੰਭਾਵਤ ਤੌਰ 'ਤੇ ਟੀਕੇ ਨਾਲ ਜੁੜੀਆਂ ਹੋਈਆਂ ਸਨ। ਕੈਨੇਡੀਅਨ ਸਿਹਤ ਅਧਿਕਾਰੀਆਂ ਨੇ ਫਿਰ ਇੱਕ ਚਿਤਾਵਨੀ ਭਾਗ ਪੇਸ਼ ਕੀਤਾ ਜੋ ਖੂਨ ਦੇ ਥੱਕੇ ਜੰਮਣ ਦੀਆਂ ਘਟਨਾਵਾਂ ਅਤੇ ਟੀਕੇ ਦੇ ਸੁਰੱਖਿਆ ਲੇਬਲ 'ਤੇ ਐਸਟ੍ਰਾਜ਼ੇਨੇਕਾ ਟੀਕਾਕਰਨ ਵਿਚਕਾਰ ਇੱਕ "ਮਜ਼ਬੂਤ ਲਿੰਕ" ਦਰਸਾਉਂਦਾ ਹੈ।


author

Vandana

Content Editor

Related News