ਕੈਨੇਡਾ 'ਚ ਇਸਲਾਮੋਫੋਬੀਆ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ

01/27/2023 5:03:18 PM

ਮਾਂਟਰੀਅਲ (ਏਜੰਸੀ) ਕੈਨੇਡਾ ਨੇ ਦੇਸ਼ 'ਚ ਮੁਸਲਿਮ ਭਾਈਚਾਰੇ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ।ਜਸਟਿਨ ਟਰੂਡੋ ਦੀ ਸਰਕਾਰ ਨੇ ਇਸਲਾਮੋਫੋਬੀਆ ਦਾ ਮੁਕਾਬਲਾ ਕਰਨ ਲਈ ਆਪਣਾ ਪਹਿਲਾ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕੀਤਾ ਹੈ, ਜੋ ਦੇਸ਼ ਵਿੱਚ ਮੁਸਲਮਾਨਾਂ 'ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਲੜੀ ਤੋਂ ਬਾਅਦ ਇੱਕ ਸਲਾਹਕਾਰ ਵਜੋਂ ਕੰਮ ਕਰੇਗਾ।ਇਸ ਨਿਯੁਕਤੀ ਸਬੰਧੀ ਟਰੂਡੋ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ।ਇਸਲਾਮੋਫੋਬੀਆ, ਪ੍ਰਣਾਲੀਗਤ ਨਸਲਵਾਦ, ਨਸਲੀ ਵਿਤਕਰੇ ਅਤੇ ਧਾਰਮਿਕ ਅਸਹਿਣਸ਼ੀਲਤਾ ਵਿਰੁੱਧ ਲੜਾਈ ਦਾ ਸਮਰਥਨ ਕਰਨ ਲਈ ਸਰਕਾਰ ਦੁਆਰਾ ਵਿਸ਼ੇਸ਼ ਪ੍ਰਤੀਨਿਧੀ ਅਮੀਰਾ ਅਲਘਵੇਬੀ ਨੂੰ ਇੱਕ ਸਲਾਹਕਾਰ ਅਤੇ ਮਾਹਰ ਵਜੋਂ ਨਿਯੁਕਤ ਕੀਤਾ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ ਕੈਨੇਡਾ 'ਚ ਨੈਨੀ/ਨਰਸਾਂ ਦੀ ਭਾਰੀ ਮੰਗ, ਹੁਣ ਆਸਾਨੀ ਨਾਲ ਪੂਰਾ ਹੋਵੇਗਾ ਵਿਦੇਸ਼ ’ਚ ਸੈਟਲ ਹੋਣ ਦਾ ਸੁਫ਼ਨਾ

ਕੈਨੇਡਾ 'ਚ ਮੁਸਲਮਾਨਾਂ 'ਤੇ ਵਧੇ ਹਮਲੇ 

ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕਈ ਜਾਨਲੇਵਾ ਹਮਲੇ ਹੋਏ ਹਨ। ਜੂਨ 2021 ਵਿੱਚ ਇੱਕ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਨੇ ਓਂਟਾਰੀਓ 'ਚ ਪੂਰੇ ਪਰਿਵਾਰ ਨੂੰ ਟਰੱਕ ਨਾਲ ਕੁਚਲ ਦਿੱਤਾ ਸੀ। ਇਸ ਤੋਂ ਇਲਾਵਾ ਚਾਰ ਸਾਲ ਪਹਿਲਾਂ ਕਿਊਬਿਕ ਸ਼ਹਿਰ ਦੀ ਇਕ ਮਸਜਿਦ 'ਤੇ ਹੋਏ ਹਮਲੇ 'ਚ ਛੇ ਮੁਸਲਮਾਨ ਮਾਰੇ ਗਏ ਸਨ ਅਤੇ ਪੰਜ ਜ਼ਖ਼ਮੀ ਹੋ ਗਏ ਸਨ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿ 'ਚ USAID ਸਹਾਇਤਾ ਪ੍ਰਾਪਤ NGO ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਸਬੰਧ 

ਅਲਘਵੇਬੀ ਨੇ ਕਹੀ ਇਹ ਗੱਲ

ਅਲਘਵੇਬੀ ਨੇ ਆਪਣੀ ਨਿਯੁਕਤੀ ਤੋਂ ਬਾਅਦ ਕਈ ਟਵੀਟ ਕੀਤੇ। ਉਸਨੇ ਹਾਲੀਆ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਨਾਵਾਂ ਦੀ ਸੂਚੀ ਦਿੰਦੇ ਹੋਏ ਕਿਹਾ ਕਿ “ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ,”। ਇਸ ਟਵੀਟ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਹਦਾਇਤ ਕੀਤੀ ਅਤੇ ਨਫ਼ਰਤ ਨੂੰ ਭੁੱਲਣ ਦੀ ਗੱਲ ਕਹੀ। ਦੱਸ ਦਈਏ ਕਿ ਜੂਨ 2021 ਵਿੱਚ ਹੋਏ ਹਮਲਿਆਂ ਦੇ ਜਵਾਬ ਵਿੱਚ ਸੰਘੀ ਸਰਕਾਰ ਦੁਆਰਾ ਆਯੋਜਿਤ ਇਸਲਾਮੋਫੋਬੀਆ 'ਤੇ ਇੱਕ ਰਾਸ਼ਟਰੀ ਸੰਮੇਲਨ ਵਿੱਚ ਪੋਸਟ ਦੀ ਸਿਫਾਰਸ਼ ਕੀਤੀ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮਾਂ-ਧੀ ਦੀ ਰੰਗੋਲੀ ਦਾ ਕਮਾਲ, ਸਿੰਗਾਪੁਰ ਬੁੱਕ ਆਫ ਰਿਕਾਰਡ 'ਚ ਦਰਜ ਹੋਇਆ ਨਾਮ (ਤਸਵੀਰਾਂ)

ਜਾਣੋ ਅਮੀਰਾ ਅਲਘਵੇਬੀ ਬਾਰੇ

ਵਿਸ਼ੇਸ਼ ਪ੍ਰਤੀਨਿਧੀ ਵਜੋਂ ਨਿਯੁਕਤ ਕੀਤੀ ਗਈ ਅਮੀਰਾ ਅਲਘਵੇਬੀ ਇੱਕ ਪੱਤਰਕਾਰ ਅਤੇ ਕਾਰਕੁਨ ਹੈ। ਇੱਕ ਸਰਗਰਮ ਮਨੁੱਖੀ ਅਧਿਕਾਰਾਂ ਦੀ ਪ੍ਰਚਾਰਕ, ਅਮੀਰਾ ਅਲਘਵੇਬੀ ਕੈਨੇਡੀਅਨ ਰੇਸ ਰਿਲੇਸ਼ਨਜ਼ ਫਾਊਂਡੇਸ਼ਨ ਲਈ ਸੰਚਾਰ ਦੀ ਮੁਖੀ ਅਤੇ ਟੋਰਾਂਟੋ ਸਟਾਰ ਅਖ਼ਬਾਰ ਲਈ ਇੱਕ ਕਾਲਮਨਵੀਸ ਹੈ। ਅਮੀਰਾ ਨੇ ਇਸ ਤੋਂ ਪਹਿਲਾਂ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਪ੍ਰਸਾਰਕ ਸੀਬੀਸੀ ਵਿੱਚ ਕੰਮ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News