ਕੈਨੇਡਾ : ਪੰਜਾਬੀ ਸਟੂਡੈਂਟਸ ਦੀ ਤਾਜ਼ੀ ਲੜਾਈ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

01/06/2020 3:07:06 AM

ਸਰੀ (ਏਜੰਸੀ)- ਬੀਤੇ ਸਾਲ ਪੰਜਾਬ ਤੋਂ ਕੈਨੇਡਾ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੀਆਂ ਕੁੱਟਮਾਰ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ, ਜਿਸ ਕਾਰਨ ਕੈਨੇਡਾ ਵਲੋਂ ਸਟੂਡੈਂਟਸ ਲਈ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ ਵੀ ਕੀਤੇ ਗਏ ਸਨ। ਪਰ ਨਵੇਂ ਸਾਲ ਦੇ ਪਹਿਲੇ ਹੀ ਦਿਨ ਜਸ਼ਨ ਦੀ ਰਾਤ ਨੂੰ ਵੀ ਪੰਜਾਬੀ ਵਿਦਿਆਰਥੀਆਂ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜਿਸ ਵਿਚ ਉਹ ਇਕ-ਦੂਜੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਅਤੇ ਇਕ-ਦੂਜੇ 'ਤੇ ਕੁਰਸੀਆਂ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਕਾਫੀ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ।
ਦਰਅਸਲ ਇਹ ਵੀਡੀਓ ਸਰੀ ਦੇ ਨਿਊਟਨ ਖੇਤਰ ਵਿਚ ਪੈਂਦੇ ਬੈਂਕਟ ਹਾਲ ਦੀ ਹੈ, ਜਿਥੇ ਨਵੇਂ ਸਾਲ ਦੀ ਪਾਰਟੀ ਦੌਰਾਨ ਜਸ਼ਨ ਮਨਾਇਆ ਜਾ ਰਿਹਾ ਸੀ, ਜਿਸ ਵਿਚ ਰੰਗ ਵਿਚ ਭੰਗ ਪੈ ਗਿਆ। ਇਸ ਵੀਡੀਓ ਸਬੰਧੀ ਸਰੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਨਵੇਂ ਸਾਲ ਦੀ ਪਾਰਟੀ ਦੌਰਾਨ ਕੁਝ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਅਤੇ ਉਨ੍ਹਾਂ ਨੇ ਇਕ-ਦੂਜੇ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਇਸ ਤੋਂ ਇਲਾਵਾ ਇਕ-ਦੂਜੇ 'ਤੇ ਕੁਰਸੀਆਂ ਵੀ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਬੈਂਕਟ ਹਾਲ ਤੋਂ ਬਾਹਰ ਆਉਣ ਮਗਰੋਂ ਵੀ ਨੌਜਵਾਨ ਇਕ-ਦੂਜੇ ਨੂੰ ਗਾਲ੍ਹ ਮੰਦਾ ਆਖ ਰਹੇ ਸਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬੀ ਨੌਜਵਾਨਾਂ ਵਲੋਂ ਲੜਾਈ ਦੀਆਂ ਕਈ ਵੀਡੀਓ ਸਾਹਮਣੇ  ਆ ਚੁੱਕੀਆਂ ਹਨ, ਜਿਸ ਮਗਰੋਂ ਕੁਝ ਨੌਜਵਾਨਾਂ ਨੂੰ ਡਿਪੋਰਟ ਵੀ ਕੀਤਾ ਜਾ ਚੁੱਕਾ ਹੈ।


Sunny Mehra

Content Editor

Related News