ਕੈਨੇਡੀਅਨ ਮਾਹਰਾਂ ਦੀ ਚਿਤਾਵਨੀ-''ਹਲਕੇ ''ਚ ਨਾ ਲਓ ਕੋਰੋਨਾ ਵਾਇਰਸ, ਮੁੜ ਵਧਣਗੇ ਮਾਮਲੇ''

Monday, Aug 31, 2020 - 11:56 AM (IST)

ਕੈਨੇਡੀਅਨ ਮਾਹਰਾਂ ਦੀ ਚਿਤਾਵਨੀ-''ਹਲਕੇ ''ਚ ਨਾ ਲਓ ਕੋਰੋਨਾ ਵਾਇਰਸ, ਮੁੜ ਵਧਣਗੇ ਮਾਮਲੇ''

ਟੋਰਾਂਟੋ- ਕੋਰੋਨਾ ਵਾਇਰਸ ਸਬੰਧੀ ਦਿੱਤੀਆਂ ਗਈਆਂ ਚਿਤਾਵਨੀਆਂ ਨੂੰ ਬਹੁਤ ਸਾਰੇ ਲੋਕ ਹਲਕੇ ਵਿਚ ਲੈ ਰਹੇ ਹਨ ਪਰ ਇਨ੍ਹਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। 

ਰਿਪੋਰਟਾਂ ਮੁਤਾਬਕ ਪਿਛਲੇ ਦੋ ਹਫਤਿਆਂ ਤੋਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਮੈਨੀਟੋਬਾ ਵਿਚ ਕੋਰੋਨਾ ਦੇ ਮਾਮਲੇ ਵੱਧਦੇ ਨਜ਼ਰ ਆ ਰਹੇ ਹਨ ,ਜਿਸ ਤੋਂ ਸਪੱਸ਼ਟ ਹੈ ਕਿ ਕੋਰੋਨਾ ਵਾਇਰਸ ਅਜੇ ਵੀ ਵੱਡਾ ਖ਼ਤਰਾ ਬਣਿਆ ਹੋਇਆ ਹੈ ਤੇ ਇਸ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਸ਼ਨੀਵਾਰ ਨੂੰ ਓਂਟਾਰੀਓ ਅਤੇ ਕਿਊਬਿਕ ਵਿਚ ਸਭ ਮਹੀਨੇ ਵਿਚ ਸਭ ਤੋਂ ਵੱਧ ਕੋਰੋਨਾ ਮਾਮਲੇ ਦਰਜ ਕੀਤੇ ਗਏ। ਇਨ੍ਹਾਂ 5 ਸੂਬਿਆਂ ਵਿਚ ਵੱਧ ਰਹੇ ਕੋਰੋਨਾ ਦੇ ਮਾਮਲੇ ਖ਼ਤਰੇ ਦੀ ਘੰਟੀ ਮੰਨੇ ਜਾ ਰਹੇ ਹਨ। 

ਡਾਕਟਰ ਕੋਲੀਨ ਫੁਰਨਸ ਨੇ ਕਿਹਾ ਕਿ ਕੋਰੋਨਾ ਸਿਰਫ ਜੁਲਾਈ ਤੇ ਅਗਸਤ ਵਿਚ ਹੀ ਖਤਰਨਾਕ ਨਹੀਂ ਸੀ ਸਗੋਂ ਆਉਣ ਵਾਲੇ ਸਮੇਂ ਵਿਚ ਸਾਹ ਦੀਆਂ ਬੀਮਾਰੀਆਂ ਹੋਰ ਵਧਣ ਦਾ ਖਦਸ਼ਾ ਹੈ, ਜਿਸ ਕਾਰਨ ਕੋਰੋਨਾ ਦਾ ਖਤਰਾ ਬਣਿਆ ਰਹੇਗਾ। ਇਸ ਤੋਂ ਅੰਜਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਮੁੜ ਸ਼ਕਤੀਸ਼ਾਲੀ ਹੋ ਕੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਦਾ ਹੈ। ਬਹੁਤ ਸਾਰੇ ਲੋਕ ਇਕੱਠੇ ਹੋ ਕੇ ਪਾਰਟੀਆਂ ਕਰ ਰਹੇ ਹਨ ਤੇ ਸਮਾਜਕ ਦੂਰੀ ਵੀ ਬਣਾ ਨਹੀਂ ਰੱਖ ਰਹੇ, ਜਿਸ ਕਾਰਨ ਖ਼ਤਰਾ ਹੋਰ ਵੱਧ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕੈਨੇਡਾ ਵਿਚ ਕੋਰੋਨਾ ਦੇ 367 ਨਵੇਂ ਮਾਮਲੇ ਦਰਜ ਹੋਏ ਅਤੇ ਇਸ ਸਮੇਂ 5000 ਕਿਰਿਆਸ਼ੀਲ ਮਾਮਲੇ ਹਨ।


author

Lalita Mam

Content Editor

Related News