ਕੈਨੇਡਾ : ਇਮਾਰਤ 'ਚ ਲੱਗੀ ਅੱਗ, ਇਕ ਵਿਅਕਤੀ ਦੀ ਹਾਲਤ ਗੰਭੀਰ

02/12/2024 10:57:33 AM

ਟੋਰਾਂਟੋ- ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਐਤਵਾਰ ਸ਼ਾਮ ਨੂੰ ਇਕ ਉੱਚੀ ਇਮਾਰਤ ਵਿਚ ਅੱਗ ਲੱਗ ਗਈ। ਅੱਗ ਕਾਰਨ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਮੁਤਾਬਕ ਇਹ ਅੱਗ ਸ਼ਾਮ 5:41 ਵਜੇ ਸ਼ੇਰਬੋਰਨ ਸਟਰੀਟ ਅਤੇ ਸ਼ੂਟਰ ਸਟਰੀਟ ਇਲਾਕੇ ਵਿੱਚ ਲੱਗੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਚਰਚ 'ਚ ਗੋਲੀਬਾਰੀ, ਪੰਜ ਸਾਲਾ ਬੱਚੇ ਸਮੇਤ ਦੋ ਵਿਅਕਤੀ ਜ਼ਖਮੀ, ਮਹਿਲਾ ਹਮਲਾਵਰ ਦੀ ਮੌਤ

PunjabKesari

ਟੋਰਾਂਟੋ ਫਾਇਰ ਦਾ ਕਹਿਣਾ ਹੈ ਕਿ ਪਹੁੰਚਣ 'ਤੇ 12 ਮੰਜ਼ਿਲ ਦੀ ਯੂਨਿਟ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿਚ ਸੀ ਅਤੇ ਉਸ ਸਮੇਂ ਇਕ ਵਿਅਕਤੀ ਬਾਲਕੋਨੀ ਵਿਚ ਪਨਾਹ ਲਏ ਹੋਏ ਸੀ। ਪੁਲਸ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਗ ਬੁਝਾਊ ਕਰਮੀਆਂ ਨੇ ਥੋੜ੍ਹੀ ਦੇਰ ਤੱਕ ਅੱਗ 'ਤੇ ਕਾਬੂ ਪਾ ਲਿਆ। ਫਿਲਹਾਲ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ  ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News