ਕੈਨੇਡਾ: ਗੋਲੀਬਾਰੀ ਦੀ ਘਟਨਾ 'ਚ ਸ਼ਾਮਲ 17 ਪੰਜਾਬੀ ਨੌਜਵਾਨ ਗ੍ਰਿਫ਼ਤਾਰ
Monday, Jan 03, 2022 - 10:15 AM (IST)
ਮੇਲੋਨਕਥਨ/ਓਨਟਾਰੀਓ (ਰਾਜ ਗੋਗਨਾ): ਬੀਤੇ ਦਿਨ ਓਨਟਾਰੀਓ ਕੈਨੇਡਾ ਦੀ ਪ੍ਰੋਵਿਨਸ਼ਨਿਲ ਪੁਲਸ ਦੇ ਡਫਰਿਨ ਡਿਪਾਰਟਮੈਂਟ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ 17 ਨੌਜਵਾਨਾਂ ਨੂੰ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਹੈ। ਗ੍ਰਿਫ਼ਤਾਰ ਹੋਣ ਵਾਲੇ ਕਥਿਤ ਦੋਸ਼ੀਆ ਕੋਲੋਂ 8 ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲੇ ਸਾਰੇ ਦੋਸ਼ੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਹਨ। ਨਵੇਂ ਸਾਲ ਵਾਲੇ ਦਿਨ ਸ਼ਾਮੀ ਪੌਣੇ 6 ਵਜੇ ਪੁਲਸ ਨੂੰ ਫੋਨ ਆਇਆ ਸੀ ਕਿ ਮੇਲੋਨਕਥਨ (Meloncthon) ਕਸਬੇ ਦੀ ਪੇਂਡੂ ਪ੍ਰਾਪਰਟੀ 'ਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ 17 ਨੌਜਵਾਨਾਂ ਨੂੰ ਕਾਬੂ ਕੀਤਾ ਹੈ ਅਤੇ ਕੁੱਲ 28 ਚਾਰਜ ਲਾਏ ਗਏ ਹਨ।
ਇਹ ਵੀ ਪੜ੍ਹੋ: ਭਿਆਨਕ ਗਰਮੀ ਲਈ ਪ੍ਰਸਿੱਧ ਸਾਊਦੀ ਅਰਬ 'ਚ ਹੋਈ ਬਰਫ਼ਬਾਰੀ, ਵੇਖੋ ਵੀਡੀਓ
ਇਸ ਘਟਨਾ ਨਾਲ ਸਬੰਧਤ ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ 'ਚ ਬਰੈਂਪਟਨ ਤੋਂ 30 ਸਾਲਾ ਵਿਸ਼ਵਜੀਤ ਭੰਡੋਲ, ਕੈਂਬਰਿਜ ਤੋਂ 23 ਸਾਲਾ ਬੇਲਾਵਾਲ ਛੀਨਾ, ਕੈਂਬਰਿਜ ਤੋਂ 27 ਸਾਲਾ ਸ਼ਬਾਜ਼ ਛੀਨਾ, ਲੰਡਨ ਤੋਂ 22 ਸਾਲਾ ਜਸਕਰਨ ਲੇਗਾ, ਬਰੈਂਪਟਨ ਤੋਂ 23 ਸਾਲਾ ਹਰਨੂਰ ਸੰਧੂ, ਬਰੈਂਪਟਨ ਤੋਂ 24 ਸਾਲਾ ਪ੍ਰਣਵ ਸ਼ਰਮਾ, ਮਾਂਟਰੀਅਲ ਤੋਂ 26 ਸਾਲਾ ਅਭਿਕਰਨ ਸਿੰਘ, ਬਰੈਂਪਟਨ ਤੋਂ 23 ਸਾਲਾ ਅਜੈਬੀਰ ਸਿੰਘ, ਬਰੈਂਪਟਨ ਤੋਂ 27 ਸਾਲਾ ਬਲਜਿੰਦਰ ਸਿੰਘ, ਬਰੈਂਪਟਨ ਤੋਂ 26 ਸਾਲਾ ਗੁਰਕੀਰਤ ਸਿੰਘ, ਬਰੈਂਪਟਨ ਤੋਂ 27 ਸਾਲਾ ਗੁਰਸ਼ਰਨਜੀਤ ਸਿੰਘ, ਬਰੈਂਪਟਨ ਤੋਂ 25 ਸਾਲਾ ਕਰਨਪ੍ਰੀਤ ਸਿੰਘ, ਬਰੈਂਪਟਨ ਤੋਂ 30 ਸਾਲਾ ਕੁਲਵਿੰਦਰ ਸਿੰਘ, ਕੈਲਗਰੀ ਤੋਂ 26 ਸਾਲਾ ਮਨਦੀਪ ਸਿੰਘ, ਬਰੈਂਪਟਨ ਤੋਂ 25 ਸਾਲਾ ਪਰਵਿੰਦਰ ਸਿੰਘ, ਕੈਂਬਰਿਜ ਤੋਂ 49 ਸਾਲਾ ਸਵਦੀਪਰਾਜ ਸਿੰਘ ਅਤੇ 23 ਸਾਲਾ ਲੰਡਨ ਦਾ ਨਿਵਾਸੀ ਵਰਿੰਦਰ ਤੂਰ ਦਾ ਨਾਂਅ ਵੀ ਸ਼ਮਲ ਹੈ।
ਇਹ ਵੀ ਪੜ੍ਹੋ: ਹੈਵਾਨੀਅਤ: ਪਹਿਲਾਂ ਕੀਤਾ ਰੇਪ, ਫਿਰ ਕਤਲ ਕਰ ਸਿਰ ਵੱਢ ਕੇ ਪਾਣੀ ’ਚ ਉਬਾਲਿਆ, ਹੁਣ ਹੋਈ ਜੇਲ੍ਹ ਦੀ ਸਜ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।