ਕੈਨੇਡੀਅਨ ਮਹਿਲਾ ਨੇ 131 ਰੁਪਏ ਦੀ ਲਾਟਰੀ ਤੋਂ ਜਿੱਤੇ 31 ਕਰੋੜ

08/27/2019 2:29:11 PM

ਓਟਾਵਾ (ਬਿਊਰੋ)— ਕੈਨੇਡਾ ਦੇ ਹੈਲੀਫੈਕਸ ਵਿਚ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਵਿੱਕੀ ਮਿਸ਼ੇਲ ਨੇ 131 ਰੁਪਏ ਦੀ ਲਾਟਰੀ ਤੋਂ 31 ਕਰੋੜ 55 ਲੱਖ ਰੁਪਏ (36 ਲੱਖ ਪੌਂਡ) ਜਿੱਤੇ ਹਨ। ਇਹ ਰਾਸ਼ੀ ਉਸ ਨੂੰ ਕਿਸ਼ਤਾਂ ਵਿਚ 30 ਸਾਲ ਤੱਕ ਹਰ ਮਹੀਨੇ ਮਿਲੇਗੀ ਮਤਲਬ ਉਸ ਨੂੰ ਹਰ ਮਹੀਨੇ 8 ਲੱਖ 80 ਹਜ਼ਾਰ ਰੁਪਏ ਮਿਲਣਗੇ। 42 ਸਾਲਾ ਮਿਸ਼ੇਲ ਨੇ ਜਦੋਂ ਇਹ ਲਾਟਰੀ ਖਰੀਦੀ ਸੀ ਤਾਂ ਉਸਦੇ ਆਨਲਾਈਨ ਅਕਾਊਂਟ ਵਿਚ ਸਿਰਫ 131 ਰੁਪਏ (ਡੇਢ ਪੌਂਡ) ਹੀ ਬਚੇ ਸਨ।

PunjabKesari

ਮਿਸ਼ੇਲ ਕਹਿੰਦੀ ਹੈ,‘‘ਹੁਣ ਤੱਕ ਅਸੀਂ ਸਧਾਰਨ ਜਿਹੇ ਘਰ ਵਿਚ ਜ਼ਿੰਦਗੀ ਬਿਤਾਈ। ਹੁਣ ਕਿਸੇ ਚੰਗੇ ਘਰ ਵਿਚ ਸ਼ਿਫਟ ਹੋਣਾ ਚਾਹੁੰਦੀ ਹਾਂ।’’ ਇਕ ਅਕਾਉਂਟੈਂਸੀ ਫਰਮ ਵਿਚ ਪ੍ਰਬੰਧਕੀ ਸਹਾਇਕਾ ਦਾ ਕੰਮ ਕਰਨ ਵਾਲੀ ਮਿਸ਼ੇਲ ਕਹਿੰਦੀ ਹੈ ਕਿ ਜ਼ਿਆਦਾਤਰ ਮਨੁੱਖ ਇਹ ਨਹੀਂ ਸੋਚਦਾ ਕਿ ਉਹ ਕੁਝ ਵੱਡਾ ਜਿੱਤ ਸਕਦਾ ਹੈ ਪਰ ਜਦੋਂ ਅਜਿਹਾ ਹੁੰਦਾ ਹੈ ਤਾਂ ਇਹ ਜ਼ਿੰਦਗੀ ਬਦਲਣ ਵਾਲਾ ਹੰੁਦਾ ਹੈ। ਮਿਸ਼ੇਲ ਨੇ ਦੱਸਿਆ,‘‘ਉਹ ਇਸ ਲਾਟਰੀ ਦੇ ਟਿਕਟ ਖਰੀਦਦੀ ਰਹਿੰਦੀ ਸੀ। ਹਾਲ ਹੀ ਵਿਚ ਉਸ ਨੇ ਇਸ ਤੋਂ 10 ਪੌਂਡ ਵੀ ਜਿੱਤੇ ਸਨ। ਉਸ ਨੇ ਇਸ 10 ਪੌੌਂਡ ਨਾਲ ਲਾਟਰੀ ਦੇ ਵੱਖ-ਵੱਖ ਡ੍ਰਾ ਦੀਆਂ ਕਈ ਟਿਕਟਾਂ ਖਰੀਦ ਲਈਆਂ, ਜਿਨ੍ਹਾਂ ਵਿਚੋਂ ਸਿਰਫ 5 ਪੌਂਡ ਹੀ ਹਾਸਲ ਹੋਏ। ਫਿਰ ਉਸ ਨੇ ਇਸ ਨਾਲ ਹੋਰ ਟਿਕਟਾਂ ਖਰੀਦੀਆਂ।’’ 

PunjabKesari

ਪਿਛਲੇ ਸੋਮਵਾਰ ਨੂੰ ਮਿਸ਼ੇਲ ਕੋਲ ਸਿਰਫ ਆਖਰੀ ਡੇਢ ਪੌਂਡ ਹੀ ਬਚੇ ਸਨ ਅਤੇ ਇਸ ਨਾਲ ਉਸ ਨੇ ਆਖਰੀ ਟਿਕਟ ਖਰੀਦੀ ਅਤੇ ਇੰਨੀ ਵੱਡੀ ਰਾਸ਼ੀ ਜਿੱਤ ਗਈ। ਡ੍ਰਾ ਵਾਲੇ ਦਿਨ ਮਿਸ਼ੇਲ ਇਹ ਦੇਖਣ ਲਈ ਜਲਦੀ ਉੱਠੀ ਸੀ ਕਿ ਉਸ ਦਾ ਬੇਟਾ ਕੰਮ ’ਤੇ ਗਿਆ ਹੈ ਜਾਂ ਨਹੀਂ ਪਰ ਉਸੇ ਵੇਲੇ ਮਿਸ਼ੇਲ ਨੇ ਨੈਸ਼ਨਲ ਲਾਟਰੀ ਦਾ ਈ-ਮੇਲ ਦੇਖਿਆ। ਮਿਸ਼ੇਲ ਨੇ ਦੱਸਿਆ,‘‘ਮੈਂ ਸੋਚਿਆ ਕੀ ਸ਼ਾਇਦ ਮੈਂ ਕੋਈ ਛੋਟੀ ਜਿਹੀ ਰਾਸ਼ੀ ਜਿੱਤੀ ਹੈ। ਈਮੇਲ ਵਿਚ ਲੌਗਇਨ ਕਰਨ ਲਈ ਕਿਹਾ ਗਿਆ ਸੀ। ਜਦੋਂ ਮੈਂ ਆਪਣਾ ਆਨਲਾਈਨ ਅਕਾਊਂਟ ਖੋਲਿ੍ਹਆ ਤਾਂ ਮੈਨੂੰ ਪਤਾ ਚੱਲਿਆ ਕਿ ਮੈਂ ਅਗਲੇ 30 ਸਾਲ ਤੱਕ ਲਈ ਹਰ ਮਹੀਨੇ 10 ਹਜ਼ਾਰ ਪੌਂਡ ਜਿੱਤੇ ਹਨ।’’

PunjabKesari

ਮਿਸ਼ੇਲ ਨੇ ਜਲਦੀ ਨਾਲ ਆਪਣੇ ਪਾਰਟਨਰ ਐਡਮ ਨੂੰ ਉਠਾਇਆ ਅਤੇ ਉਸ ਨੂੰ ਆਪਣਾ ਮੋਬਾਈਲ ਦਿਖਾ ਕੇ ਕਿਹਾ ਕਿ ਦੇਖੋ ਮੈਂ ਲਾਟਰੀ ਜਿੱਤੀ ਹੈ। ਪਤੀ ਨੇ ਮਜ਼ਾਕ ਵਿਚ ਕਿਹਾ ਕੀ ਇਸ ਵਾਰ ਇਕ ਪੌਂਡ ਜਿੱਤਿਆ ਹੈ। ਫਿਰ ਮਿਸ਼ੇਲ ਨੇ ਉਸ ਨੂੰ ਆਪਣਾ ਅਕਾਊਂਟ ਦਿਖਾਇਆ। ਬਾਅਦ ਵਿਚ ਦੋਹਾਂ ਨੇ ਨੈਸ਼ਨਲ ਲਾਟਰੀ ਨੂੰ ਫੋਨ ਕਰ ਕੇ ਯਕੀਨੀ ਕੀਤਾ। ਮਿਸ਼ੇਲ ਕਹਿੰਦੀ ਹੈ ਕਿ ਪਹਿਲਾਂ ਮੈਨੂੰ ਆਪਣੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਲੋੜਾਂ ਪੂਰੀਆਂ ਕਰਨ ਲਈ ਸਮਝੌਤਾ ਕਰਨਾ ਪੈਂਦਾ ਸੀ ਪਰ ਹੁਣ ਮੈਂ ਉਨ੍ਹਾਂ ਦੀ ਲੋੜਾਂ ਆਸਾਨੀ ਨਾਲ ਪੂਰੀਆਂ ਕਰ ਸਕਦੀ ਹਾਂ। ਮਿਸ਼ੇਲ ਮੁਤਾਬਕ ਉਹ ਆਪਣੀ ਨੌਕਰੀ ਕਰਦੀ ਰਹੇਗੀ ਅਤੇ ਹੁਣ ਉਸ ਦੀ ਜ਼ਿੰਦਗੀ ਕੁਝ ਆਸਾਨ ਹੋ ਗਈ ਹੈ।
 


Vandana

Content Editor

Related News