ਕੈਨੇਡਾ : ਸਰੀ ਵਿਖੇ ਵਿਸਾਖੀ ਨਗਰ ਕੀਰਤਨ ਆਯੋਜਿਤ, ਵੱਡੀ ਗਿਣਤੀ ''ਚ ਜੁਟੀ ਸੰਗਤ (ਤਸਵੀਰਾਂ)
Monday, Apr 24, 2023 - 11:32 AM (IST)
ਬ੍ਰਿਟਿਸ਼ ਕੋਲੰਬੀਆ- ਕੈਨੇਡਾ ਵਿਖੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਿਤੰਨ ਸਾਲ ਬਾਅਦ ਵਿਸਾਖੀ ਨਗਰ ਕੀਰਤਨ ਕੱਢਿਆ ਗਿਆ। ਇਕ ਅਨੁਮਾਨ ਮੁਤਾਬਕ ਇਸ ਨਗਰ ਕੀਰਤਨ ਵਿਚ 5 ਲੱਖ ਤੋਂ ਵੱਧ ਸੰਗਤ ਜੁਟੀ। ਇਸ ਦੌਰਾਨ ਸੰਗਤ ਵਿਚ ਪਹਿਲਾਂ ਨਾਲੋਂ ਕਿਤੇ ਵੱਧ ਉਤਸ਼ਾਹ ਸੀ। ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਏ ਇਹ ਵਿਸਾਖੀ ਨਗਰ ਕੀਰਤਨ ਨਾਲ ਸਰੀ ਸ਼ਹਿਰ ਖਾਲਸਾਈ ਰੰਗ ਵਿਚ ਰੰਗਿਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਵਿਚ ਪਾਲਕੀ ਸਾਹਿਬ ਦੀ ਸਵਾਰੀ ਦੇ ਲੰਘਣ ਵਾਲੀਆਂ ਸੜਕਾਂ 'ਤੇ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੇ ਸਟਾਲ ਲਗਾਏ ਗਏ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਵੀ ਨਗਰ ਕੀਰਤਨ ਵਿਚ ਸ਼ਾਮਲ ਹੋਏ।
ਪੜ੍ਹੋ ਇਹ ਅਹਿਮ ਖ਼ਬਰ-ਬਕਿੰਘਮ ਪੈਲੇਸ ਦਾ ਫ਼ੈਸਲਾ, 'ਕੋਹਿਨੂਰ' ਨਾਲ ਜੁੜੀ ਕਹਾਣੀ ਤਾਜਪੋਸ਼ੀ ਸਮਾਗਮ ਦਾ ਨਹੀਂ ਹੋਵੇਗੀ ਹਿੱਸਾ
ਸਕੂਲੀ ਬੱਚਿਆਂ ਵੱਲੋਂ ਸਿੱਖੀ ਬਾਣੇ ਪਹਿਨ ਕੇ ਸ਼ਬਦ ਗਾਇਨ ਕਰਨਾ ਵੇਖਣ ਯੋਗ ਸੀ। ਅੱਠ ਘੰਟੇ ਬਾਅਦ ਆਪਣੇ ਤੈਅ ਰਸਤਿਆਂ ਤੋਂ ਲੰਘਦਾ ਹੋਇਆ ਇਹ ਨਗਰ ਕੀਰਤਨ ਸ਼ਾਮ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹਰੇਕ ਸਾਲ ਅਪ੍ਰੈਲ ਵਿਚ ਖਾਲਸਾ ਦਿਵਸ ਮੌਕੇ ਵਿਸਾਖੀ ਨਗਰ ਕੀਰਤਨ ਕੱਢਿਆ ਜਾਂਦਾ ਹੈ। ਮਹਾਮਾਰੀ ਕਾਰਨ ਤਿੰਨ ਸਾਲ ਨਗਰ ਕੀਰਤਨ ਆਯੋਜਿਤ ਨਹੀਂ ਹੋ ਸਕਿਆ ਸੀ। ਕੋਵਿਡ ਤੋਂ ਪਹਿਲਾਂ ਕੱਢੇ ਨਗਰ ਕੀਰਤਨ ਵਿਚ ਕਰੀਬ 3 ਲੱਖ ਲੋਕ ਜੁਟੇ ਸਨ। ਕੈਨੇਡਾ ਦੀ ਕੁੱਲ ਆਬਾਦੀ ਵਿਚ ਕਰੀਬ 9.6 ਲੱਖ ਪੰਜਾਬੀ ਹਨ। ਇਹ ਕੁੱਲ ਆਬਾਦੀ ਦਾ 2.6 ਫੀਸਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।