ਠੰਡੇ ਮੌਸਮ ਦੇ ਆਦੀ ਕੈਨੇਡਾ ਅਤੇ ਅਮਰੀਕਾ ’ਚ ਗਰਮੀ ਨੇ ਤੋੜਿਆ 84 ਸਾਲਾਂ ਦਾ ਰਿਕਾਰਡ

Wednesday, Jun 30, 2021 - 10:07 AM (IST)

ਠੰਡੇ ਮੌਸਮ ਦੇ ਆਦੀ ਕੈਨੇਡਾ ਅਤੇ ਅਮਰੀਕਾ ’ਚ ਗਰਮੀ ਨੇ ਤੋੜਿਆ 84 ਸਾਲਾਂ ਦਾ ਰਿਕਾਰਡ

ਵਾਸ਼ਿੰਗਟਨ/ਬ੍ਰਿਟਿਸ਼ ਕੋਲੰਬੀਆ: ਦੁਨੀਆਭਰ ਵਿਚ ਜਲਵਾਯੂ ਤਬਦੀਲੀ ਦਾ ਅਸਰ ਕਹਿਰ ਬਣ ਕੇ ਲੋਕਾਂ ’ਤੇ ਟੁੱਟਣ ਲੱਗਾ ਹੈ। ਠੰਡੇ ਮੌਸਮ ਦੇ ਆਦੀ ਕੈਨੇਡਾ ਅਤੇ ਅਮਰੀਕਾ ਦੇ ਲੋਕ ਇਨ੍ਹੀਂ ਦਿਨੀਂ ਰਿਕਾਰਡ ਤੋੜ ਗਰਮੀ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਵਿਚ ਹਾਲ ਬੇਹਾਲ ਹੈ। ਇੱਥੇ ਪਾਰਾ ਰਿਕਾਰਡ ਤੋੜਦੇ ਹੋਏ 46.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸੜਕਾਂ ’ਤੇ ਸੰਨਾਟਾ ਪਸਰਿਆ ਹੈ। ਕੋਵਿਡ ਸੈਂਟਰ ਸੁੰਨਸਾਨ ਪਏ ਹਨ। ਕੈਨੇਡਾ ਮੌਸਮ ਵਿਭਾਗ ਮੁਤਾਬਕ ਗਰਮੀ ਨੇ 84 ਸਾਲ ਪਹਿਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 

ਇਹ ਵੀ ਪੜ੍ਹੋ: ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ, 2 ਪੰਜਾਬੀ ਨੌਜਵਾਨਾਂ ਦੀ ਮੌਤ

ਇਸੇ ਤਰ੍ਹਾਂ ਉਤਰ-ਪੱਛਮੀ ਅਮਰੀਕਾ ਦੇ ਸ਼ਹਿਰਾਂ ਵਿਚ ਵੀ ਕੁੱਝ ਅਜਿਹੇ ਹੀ ਹਾਲਾਤ ਬਣੇ ਹੋਏ ਹਨ। ਅਮਰੀਕਾ ਦੇ ਪੋਰਟਲੈਂਡ, ਈਡਾਹੋ, ਓਰੇਗਨ ਅਤੇ ਪੂਰਬੀ ਵਾਸ਼ਿੰਗਟਨ ਵੀ ਭਿਆਨਕ ਗਰਮੀ ਨਾਲ ਤਪ ਰਹੇ ਹਨ। ਪੋਰਟਲੈਂਡ ਵਿਚ ਸੋਮਵਾਰ ਨੂੰ ਪਾਰਾ 47 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। 1940 ਵਿਚ ਰਿਕਾਰਡ ਰੱਖਣ ਦੀ ਸ਼ੁਰੂਆਤ ਹੋਈ ਸੀ ਅਤੇ 80 ਸਾਲ ਬਾਅਦ ਇਹ ਰਿਕਾਰਡ ਟੁੱਟ ਗਿਆ ਹੈ। ਉਥੇ ਹੀ ਸਮਾਚਾਰ ਏਜੰਸੀ ਰਾਇਟਰ ਮੁਤਾਬਕ ਸਾਲੇਮ ਸ਼ਹਿਰ ਵਿਚ ਤਾਪਮਾਨ 47.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। 1890 ਵਿਚ ਤਾਪਮਾਨ ਦੀ ਗਣਨਾ ਸ਼ੁਰੂ ਹੋਣ ਦੇ ਬਾਅਦ ਇਹ ਸਭ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ: ਪਾਕਿ ’ਚ ਵਿਆਹ ਦੀ ਇਜਾਜ਼ਤ ਮੰਗਣ 'ਤੇ ਕੁੜੀ ਦੇ ਪਿਓ ਨੇ ਕਤਲ ਕੀਤਾ ਨੌਜਵਾਨ, ਲਾਸ਼ ਦੇ ਟੋਟੇ ਕਰ ਨਦੀ ’ਚ ਸੁੱਟੇ

ਈਡਾਹੋ, ਓਰੇਗਨ ਅਤੇ ਪੂਰਬੀ ਵਾਸ਼ਿੰਗਟਨ, ਨਿਊਯਾਰਕ ਸਮੇਤ ਕਈ ਸ਼ਹਿਰਾਂ ਵਿਚ ਭਿਆਨਕ ਗਰਮੀ ਦੇ ਚੱਲਦੇ ਬਿਜਲੀ ਖ਼ਪਤ ਬਹੁਤ ਜ਼ਿਆਦਾ ਵੱਧ ਗਈ ਹੈ, ਜਿਸ ਦੇ ਚੱਲਦੇ ਬਿਜਲੀ ਕਟੌਤੀ ਕਰਨੀ ਪੈ ਰਹੀ ਹੈ। 

ਇਹ ਵੀ ਪੜ੍ਹੋ: ਇਟਲੀ 'ਚ ਪੰਜਾਬੀ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ 'ਚ ਮਾਰੀਆਂ ਮੱਲਾਂ, ਪ੍ਰਾਪਤ ਕੀਤੇ 100 ਚੋਂ 100 ਅੰਕ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News