ਕੈਨੇਡਾ ਦੇ ਇਸ ਸ਼ਹਿਰ ''ਚ ਅੱਜ ਹੋ ਸਕਦੀ ਹੈ ਬਰਫਬਾਰੀ
Thursday, Nov 15, 2018 - 11:58 AM (IST)

ਓਟਾਵਾ (ਬਿਊਰੋ)— ਦੁਨੀਆ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਕੈਨੇਡਾ ਵਿਚ ਵੀ ਸਰਦੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਮੌਸਮ ਦੀ ਪਹਿਲੀ ਬਰਫਬਾਰੀ ਵੀਰਵਾਰ ਸ਼ਾਮ ਓਟਾਵਾ ਵਿਚ ਹੋਣ ਦੀ ਉਮੀਦ ਹੈ। ਵਾਤਾਵਰਨ ਕੈਨੇਡਾ ਨੇ ਬੁੱਧਵਾਰ ਨੂੰ ਮੌਸਮ ਸਬੰਧੀ ਜਾਣਕਾਰੀ ਵਿਚ ਇਕ ਵਿਸ਼ੇਸ਼ ਬਿਆਨ ਵਿਚ ਕਿਹਾ ਕਿ ਸ਼ਹਿਰ ਵਿਚ 10 ਤੋਂ 15 ਸੈਂਟੀਮੀਟਰ ਤੱਕ ਬਰਫਬਾਰੀ ਹੋਵੇਗੀ। ਵੀਰਵਾਰ ਰਾਤ ਤੱਕ ਤਾਪਮਾਨ ਦੇ ਮਾਈਨਸ 9 ਡਿਗਰੀ ਸੈਲਸੀਅਸ ਹੋਣ ਦੀ ਸੰਭਾਵਨਾ ਹੈ। ਇਹ ਬਰਫਬਾਰੀ ਸ਼ੁੱਕਰਵਾਰ ਸਵੇਰ ਤੱਕ ਹੋ ਸਕਦੀ ਹੈ। ਵਾਤਾਵਰਨ ਵਿਭਾਗ ਨੇ ਅਜਿਹੇ ਵਿਚ ਡਰਾਈਵਿੰਗ ਕਰਨ ਵਾਲਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਅਜਿਹੇ ਮੌਸਮ ਵਿਚ ਹਾਦਸੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।