ਕੋਰੋਨਾ ਆਫ਼ਤ : ਕੈਨੇਡਾ ''ਚ ਮਾਮਲੇ 2.8 ਮਿਲੀਅਨ ਤੋਂ ਪਾਰ

Tuesday, Jan 18, 2022 - 12:02 PM (IST)

ਕੋਰੋਨਾ ਆਫ਼ਤ : ਕੈਨੇਡਾ ''ਚ ਮਾਮਲੇ 2.8 ਮਿਲੀਅਨ ਤੋਂ ਪਾਰ

ਓਟਾਵਾ (ਵਾਰਤਾ): ਕੈਨੇਡਾ ਵਿੱਚ ਕੋਵਿਡ-19 ਦੇ 23,586 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਮਗਰੋਂ 30,946 ਮੌਤਾਂ ਦੇ ਨਾਲ ਇਸਦੀ ਰਾਸ਼ਟਰੀ ਕੁੱਲ ਗਿਣਤੀ 2,801,446 ਹੋ ਗਈ ਹੈ। ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਵਿਚ ਸੋਮਵਾਰ ਨੂੰ 8,521 ਨਵੇਂ ਕੇਸ ਅਤੇ 22 ਮੌਤਾਂ ਦਰਜ ਕੀਤੀਆਂ ਗਈਆਂ ਜਦੋਂ ਕਿ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਕਿਊਬਿਕ ਨੇ 5,400 ਨਵੇਂ ਕੇਸਾਂ ਅਤੇ 54 ਮੌਤਾਂ ਦੀ ਪੁਸ਼ਟੀ ਕੀਤੀ।

ਪੜ੍ਹੋ ਇਹ ਅਹਿਮ ਖਬਰ-ਕੋਵਿਡ-19 : ਆਸਟ੍ਰੇਲੀਆ 'ਚ ਰਿਕਾਰਡ ਮੌਤਾਂ, ਹਸਪਤਾਲਾਂ 'ਚ ਐਮਰਜੈਂਸੀ ਸਥਿਤੀ ਦਾ ਐਲਾਨ

ਸੋਮਵਾਰ ਨੂੰ ਕੈਨੇਡਾ ਨੇ ਫਾਈਜ਼ਰ ਦੇ ਕੋਵਿਡ-19 ਐਂਟੀਵਾਇਰਲ ਇਲਾਜ ਪੈਕਸਲੋਵਿਡ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ। ਜੋ ਦੇਸ਼ ਵਿੱਚ ਵਰਤੋਂ ਲਈ ਮਨਜ਼ੂਰੀ ਦਿੱਤੀ ਜਾਣ ਵਾਲੀ ਪਹਿਲੀ ਮੌਖਿਕ ਅਤੇ ਘਰੇਲੂ ਨੁਸਖ਼ੇ ਵਾਲੀ ਦਵਾਈ ਹੈ ਅਤੇ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਨੂੰ ਹਲਕੇ ਤੋਂ ਦਰਮਿਆਨੇ ਕੋਵਿਡ-19 ਮਾਮਲਿਆਂ ਦੇ ਇਲਾਜ ਲਈ ਦਿੱਤੀ ਜਾ ਸਕਦੀ ਹੈ। 

ਨੋਟ-ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News