ਕੈਨੇਡਾ ''ਚ ਬੱਸ ਹਾਦਸੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 16
Thursday, Jun 22, 2023 - 04:20 PM (IST)

ਓਟਾਵਾ (ਏਜੰਸੀ)- ਕੈਨੇਡਾ ਵਿੱਚ ਪਿਛਲੇ ਹਫ਼ਤੇ ਵਾਪਰੇ ਬੱਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ। ਪੁਲਸ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਦੱਸਿਆ ਕਿ 15 ਜੂਨ ਨੂੰ ਵਾਪਰੇ ਸੜਕ ਹਾਦਸੇ ਮਗਰੋਂ ਹਸਪਤਾਲ 'ਚ ਦਾਖ਼ਲ ਇਕ ਔਰਤ ਨੇ ਦਮ ਤੋੜ ਦਿੱਤਾ ਅਤੇ ਇਸ ਟੱਕਰ ਦੇ ਨਤੀਜੇ ਵਜੋਂ ਹੁਣ ਤੱਕ ਕੁੱਲ 16 ਲੋਕਾਂ ਦੀ ਮੌਤ ਹੋ ਗਈ ਹੈ।
ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸਥਾਨਕ ਮੀਡੀਆ ਨੇ ਦੱਸਿਆ ਕਿ 9 ਲੋਕ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 4 ਲੋਕਾਂ ਦੀ ਗੰਭੀਰ ਦੇਖ਼ਭਾਲ ਕੀਤੀ ਜਾ ਰਹੀ ਹੈ। ਇਹ ਹਾਦਸਾ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ਤੋਂ ਦੋ ਘੰਟੇ ਦੀ ਦੂਰੀ 'ਤੇ ਕਾਰਬੇਰੀ ਕਸਬੇ ਨੇੜੇ ਟਰਾਂਸ-ਕੈਨੇਡਾ ਹਾਈਵੇਅ 'ਤੇ ਵਾਪਰਿਆ, ਜਦੋਂ 25 ਸੀਨੀਅਰ ਨਾਗਰਿਕਾਂ ਦੇ ਇੱਕ ਸਮੂਹ ਨੂੰ ਲੈ ਕੇ ਜਾ ਰਹੀ ਇੱਕ ਬੱਸ ਇੱਕ ਸੈਮੀ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ 15 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।