ਆਪਣੀ ਮਾਂ ਨੂੰ ਜ਼ਖ਼ਮੀ ਕਰਕੇ ਭੱਜਿਆ ਪ੍ਰਤੀਕ ਮਾਨ ਚੜਿਆ ਪੁਲਸ ਦੇ ਅੜਿੱਕੇ

Monday, Feb 22, 2021 - 11:32 AM (IST)

ਆਪਣੀ ਮਾਂ ਨੂੰ ਜ਼ਖ਼ਮੀ ਕਰਕੇ ਭੱਜਿਆ ਪ੍ਰਤੀਕ ਮਾਨ ਚੜਿਆ ਪੁਲਸ ਦੇ ਅੜਿੱਕੇ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਕੈਨੇਡਾ ਦੇ ਬਰੈਂਪਟਨ ਵਿਖੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਡਿਕਸੀ/ਬੋਵੇਅਰਡ (Dixie/Bovaird) ਵਿਖੇ ਆਪਣੀ ਮਾਂ ਨੂੰ ਚਾਕੂ ਮਾਰਕੇ ਗੰਭੀਰ ਜ਼ਖ਼ਮੀ ਕਰਨ ਵਾਲਾ ਪ੍ਰਤੀਕ ਮਾਨ (29) ਪੁਲਸ ਦੇ ਕਾਬੂ ਆ ਗਿਆ ਹੈ। ਉਸ ਦੀ ਅੱਜ ਬਰੈਂਪਟਨ ਕੋਰਟ ਵਿਖੇ ਪੇਸ਼ੀ ਹੋਣੀ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਅਮਰੀਕਾ ਨੂੰ ਕਾਰੋਬਾਰ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਕੀਤੀ ਅਪੀਲ

ਦੋਸ਼ੀ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹਿ ਚੁੱਕਾ ਹੈ ਤੇ ਕੱਲ ਸ਼ਨਿਚਰਵਾਰ ਦੁਪਿਹਰੇ ਉਹ ਬਰੈਂਪਟਨ ਵਿਖੇ ਆਪਣੇ ਘਰ ਵਿੱਚ ਆਪਣੀ ਮਾਂ ਨੂੰ ਗੰਭੀਰ ਜ਼ਖ਼ਮੀ ਕਰਕੇ ਪੈਦਲ ਹੀ ਭੱਜ ਗਿਆ ਸੀ। ਪੁਲਸ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਸੀ। ਉਂਝ ਦੁਨੀਆ ਭਰ ਵਿੱਚ ਮਾਂ ਬੋਲੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਕੁਝ ਇਹੋ ਜਿਹੇ ਕਪੁੱਤ ਵੀ ਹੁੰਦੇ ਹਨ ਜਿਨ੍ਹਾਂ ਲਈ ਮਾਂ ਨੂੰ ਕਤਲ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ ਭਾਵੇਂ ਕਿ ਮਾਂ ਬੋਲੀ ਹੋਵੇ ਜਾਂ ਜਨਮ ਦੇਣ ਵਾਲੀ ਮਾਂ ..!!


author

Vandana

Content Editor

Related News