ਕੋਰੋਨਾ ਆਫ਼ਤ: ਕੈਨੇਡਾ ''ਚ ਪ੍ਰਕੋਪ ਜਾਰੀ, ਸਾਹਮਣੇ ਆਏ ਨਵੇਂ ਮਾਮਲੇ

10/25/2020 6:27:59 PM

ਓਟਾਵਾ (ਭਾਸ਼ਾ): ਕੈਨੇਡਾ ਵਿਚ ਹਾਲ ਹੀ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਜਾਰੀ ਹੈ, ਜਿਸ ਨਾਲ ਦੇਸ਼ ਵਿਚ ਕੁੱਲ ਮਾਮਲੇ 213,881 ਹੋ ਗਏ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 9,922 ਹੈ।ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਕੈਨੇਡਾ ਦੇ ਮੁੱਖ ਜਨਤਕ ਸਿਹਤ ਅਧਿਕਾਰੀ ਟਾਮ ਥੈਰੇਸਾ ਨੇ ਸ਼ਨੀਵਾਰ ਨੂੰ ਕਿਹਾ ਕਿ ਕੈਨੇਡਾ ਵਿਚ ਕੋਵਿਡ-19 ਦਾ ਪ੍ਰਕੋਪ ਜਾਰੀ ਹੈ ਅਤੇ ਗੰਭੀਰ ਬੀਮਾਰੀ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਇਆ ਹੈ।

ਟਾਮ ਨੇ ਇਕ ਬਿਆਨ ਵਿਚ ਕਿਹਾ,“ਇਹ ਥੋੜ੍ਹੇ ਜਿਹੇ ਮਾਮਲਿਆਂ ਤੋਂ ਲੈ ਕੇ ਵੱਡੇ ਸਮੂਹਾਂ ਤੱਕ ਹੁੰਦੇ ਹਨ ਜੋ ਲੰਬੇ ਸਮੇਂ ਦੀ ਦੇਖਭਾਲ ਅਤੇ ਸਹਾਇਤਾ ਦੀਆਂ ਰਹਿਣ ਵਾਲੀਆਂ ਸਹੂਲਤਾਂ, ਸਕੂਲ, ਇਕੱਠੇ ਰਹਿਣ ਦੀਆਂ ਵਿਵਸਥਾਵਾਂ, ਉਦਯੋਗਿਕ ਕਾਰਜ ਵਿਵਸਥਾ ਅਤੇ ਵੱਡੇ ਸਮਾਜਿਕ ਇਕੱਠਿਆਂ ਸਮੇਤ ਕਈ ਵਿਵਸਥਾਵਾਂ ਵਿਚ ਹੁੰਦੇ ਹਨ।'' ਸ਼ਨੀਵਾਰ ਸਵੇਰੇ, ਓਂਟਾਰੀਓ ਸੂਬੇ ਵਿਚ 978 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨੇ ਇੱਕ ਹੀ ਦਿਨ ਵਿਚ ਸਭ ਤੋਂ ਵੱਧ ਇਨਫੈਕਸ਼ਨ ਦੇ ਮਾਮਲਿਆਂ ਦਾ ਇਕ ਹੋਰ ਗੰਭੀਰ ਰਿਕਾਰਡ ਤੋੜਿਆ।ਸਇਸ ਦਾ ਪਿਛਲਾ ਰਿਕਾਰਡ 9 ਅਕਤੂਬਰ ਨੂੰ 939 ਮਾਮਲਿਆਂ ਦਾ ਸੀ।

ਪੜ੍ਹੋ ਇਹ ਅਹਿਮ ਖਬਰ- ਵੋਟਿੰਗ ਕਰਨ ਮਗਰੋਂ ਬੋਲੇ ਅਮਰੀਕੀ ਰਾਸ਼ਟਰਪਤੀ- 'ਮੈਂ ਟਰੰਪ ਨਾਮ ਦੇ ਵਿਅਕਤੀ ਨੂੰ ਪਾਈ ਵੋਟ'

ਓਂਟਾਰੀਓ ਵਿਚ ਵੀ ਛੇ ਨਵੀਆਂ ਮੌਤਾਂ ਹੋਈਆਂ, ਜਿਸ ਨਾਲ ਸੂਬੇ ਵਿਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 3,086 ਹੋ ਗਈ। ਸੂਬੇ ਵਿਚ ਲੈਬ ਦੁਆਰਾ ਪੁਸ਼ਟੀ ਕੀਤੀ ਲਾਗਾਂ ਦੀ ਕੁਲ ਗਿਣਤੀ 69,331 ਹੈ। ਕਿਊਬੇਕ ਸੂਬੇ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ 1,009 ਹੋਰ ਲੋਕਾਂ ਨੇ ਇਸ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਹੈ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 99,235 ਹੋ ਗਈ ਹੈ। ਕੈਨੇਡੀਅਨ ਪ੍ਰੈਸ ਨੇ ਦੱਸਿਆ ਕਿ 21 ਮਾਰਚ ਤੋਂ 4.6 ਮਿਲੀਅਨ ਲੋਕ ਕੈਨੇਡਾ ਪਹੁੰਚੇ ਸਨ ਜਦੋਂ ਸਰਹੱਦ ਨੂੰ ਸਾਰੀਆਂ ਗ਼ੈਰ-ਜ਼ਰੂਰੀ ਯਾਤਰਾਵਾਂ ਲਈ ਬੰਦ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ 3.5 ਮਿਲੀਅਨ ਲਾਜ਼ਮੀ ਮੰਨੇ ਗਏ ਜਦੋਂ ਕਿ 1.1 ਮਿਲੀਅਨ ਲੋਕ ਗ਼ੈਰ-ਜ਼ਰੂਰੀ ਯਾਤਰੀ ਸਨ ਅਤੇ ਉਨ੍ਹਾਂ ਨੂੰ ਇਕਾਂਤਵਾਸ ਵਿਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ।


Vandana

Content Editor

Related News