ਮਾਰਚ ਤੱਕ ਮੋਡਰਨਾ ਕੈਨੇਡਾ ਨੂੰ ਭੇਜੇਗੀ 1.3 ਮਿਲੀਅਨ ਖੁਰਾਕਾਂ : ਆਨੰਦ

02/17/2021 4:11:17 PM

ਓਟਾਵਾ (ਬਿਊਰੋ): ਕੈਨੇਡਾ ਸਰਕਾਰ ਵੱਲੋਂ ਦੇਸ਼ ਵਿਚ ਟੀਕਾਕਰਣ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਯੋਜਨਾ ਦੇ ਤਹਿਤ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਮੰਗਵਾਈਆਂ ਗਈਆਂ ਹਨ। ਮੋਡਰਨਾ ਦੀ ਕੋਵਿਡ-19 ਵੈਕਸੀਨ ਦੀ ਅਗਲੇ ਮਹੀਨੇ ਕਿੰਨੀ ਖੇਪ ਆਵੇਗੀ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਖਰੀਦ ਮੰਤਰੀ ਅਨੀਤਾ ਆਨੰਦ ਨੇ ਦੱਸਿਆ ਕਿ ਮਾਰਚ ਵਿਚ ਕੰਪਨੀ ਵੱਲੋਂ 1.3 ਮਿਲੀਅਨ ਖੁਰਾਕਾਂ ਕੈਨੇਡਾ ਭੇਜੀਆਂ ਜਾਣਗੀਆਂ।

ਪਿਛਲੀਆਂ ਕੁਝ ਡਿਲੀਵਰੀਜ਼ ਵਿਚ ਮੋਡਰਨਾ ਵੱਲੋਂ ਛੋਟੀ ਖੇਪ ਭੇਜੀ ਗਈ ਸੀ।ਮੋਡਰਨਾ ਮਾਰਚ ਦੇ ਅੰਤ ਤੱਕ ਕੈਨੇਡਾ ਨੂੰ ਕੋਵਿਡ-19 ਦੀਆਂ ਦੋ ਮਿਲੀਅਨ ਖੁਰਾਕਾਂ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਫੈਡਰਲ ਸਰਕਾਰ ਨੂੰ ਅਗਲੇ ਮਹੀਨੇ ਤੱਕ ਅੱਧੀ ਤੋਂ ਵੱਧ ਖੁਰਾਕਾਂ ਹਾਸਲ ਹੋਣ ਦੀ ਉਮੀਦ ਹੈ। ਆਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਹਿਸਾਬ ਨਾਲ ਮਾਰਚ ਦੇ ਅੰਤ ਤੋਂ ਪਹਿਲਾਂ ਦੇ 22 ਫਰਵਰੀ ਤੋਂ ਬਾਅਦ ਸਾਨੂੰ ਦੋ ਹੋਰ ਖੇਪ ਕੰਪਨੀ ਵੱਲੋਂ ਭੇਜੀਆਂ ਜਾਣਗੀਆਂ। ਉਨ੍ਹਾਂ ਨੇ ਆਖਿਆ ਕਿ ਮੋਡਰਨਾ ਤੋਂ ਸਾਨੂੰ 1.3 ਮਿਲੀਅਨ ਖੁਰਾਕਾਂ ਮਿਲਣ ਦੀ ਆਸ ਹੈ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ : ਕੋਰੋਨਾ ਇਨਫੈਕਸ਼ਨ 'ਤੇ ਕੰਟਰੋਲ ਕਰਨ ਮਗਰੋਂ ਹੀ ਖ਼ਤਮ ਹੋਵੇਗੀ ਤਾਲਾਬੰਦੀ

ਮੋਡਰਨਾ ਆਮ ਤੌਰ 'ਤੇ ਹਰੇਕ ਤਿੰਨ ਹਫਤੇ ਵਿਚ ਇੱਕ ਵਾਰੀ ਕੈਨੇਡਾ ਨੂੰ ਵੈਕਸੀਨ ਸਪਲਾਈ ਕਰਦੀ ਹੈ। ਅਪ੍ਰੈਲ ਤੇ ਜੂਨ ਦਰਮਿਆਨ ਫਾਈਜ਼ਰ ਤੇ ਮੋਡਰਨਾ ਵੱਲੋਂ 23 ਮਿਲੀਅਨ ਸ਼ੌਟਸ ਕੈਨੇਡਾ ਨੂੰ ਦੇਣ ਦਾ ਇਰਾਦਾ ਹੈ। ਇੱਥੇ ਦੱਸ ਦਈਏ ਕਿ ਫਾਰਮਾਸੂਟੀਕਲ ਕੰਪਨੀ ਫਾਈਜ਼ਰ ਵੱਲੋਂ ਕੈਨੇਡਾ ਭੇਜੀਆਂ ਜਾਣ ਵਾਲੀਆਂ ਖੁਰਾਕਾਂ ਦੀ ਡਿਲੀਵਰੀ ਦਾ ਕੰਮ ਇੱਕ ਦਿਨ ਲਈ ਅੱਗੇ ਪੈ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਮੌਸਮ ਖਰਾਬ ਹੋਣ ਕਾਰਨ ਇਹ ਦੇਰ ਹੋਈ ਹੈ। ਇਸ ਹਫਤੇ ਫਾਈਜ਼ਰ ਵੱਲੋਂ 403,650 ਖੁਰਾਕਾਂ ਭੇਜੇ ਜਾਣ ਦੀ ਸੰਭਾਵਨਾ ਹੈ। ਮਾਰਚ ਦੇ ਅੰਤ ਤੱਕ ਕੈਨੇਡਾ ਨੂੰ 400,000 ਤੋਂ ਵੱਧ ਟੀਕੇ ਹਾਸਲ ਹੋਣ ਦੀ ਸੰਭਾਵਨਾ ਹੈ। 


Vandana

Content Editor

Related News