ਕੈਨੇਡਾ ਦੇ ਨਾਇਗਰਾ ਖੇਤਰ ''ਚ ਫ਼ੜਿਆ ਗਿਆ ਨਸ਼ਿਆਂ ਦਾ ਵੱਡਾ ਜ਼ਖ਼ੀਰਾ
Sunday, Feb 07, 2021 - 10:59 AM (IST)
ਨਿਊਯਾਰਕ (ਰਾਜ ਗੋਗਨਾ): ਕੈਨੇਡਾ ਦੇ ਸੂਬੇ ਓਂਟਾਰੀਓ ਦੇ ਨਾਇਗਰਾ ਰੀਜ਼ਨ ਵਿਖੇ ਕੈਨੇਡੀਅਨ ਪੁਲਸ ਵੱਲੋਂ ਨਸ਼ਿਆਂ ਦਾ ਵੱਡਾ ਜ਼ਖ਼ੀਰਾ ਫੜਿਆ ਗਿਆ ਹੈ। ਇੰਨਾ ਨਸ਼ਿਆਂ ਦਾ ਅੰਦਾਜ਼ਨ ਬਾਜ਼ਾਰ ਮੁੱਲ ਲਗਭਗ 3.6 ਮਿਲੀਅਨ ਡਾਲਰ ਬਣਦਾ ਹੈ, ਇਸ ਬਰਾਮਦਗੀ ਨਾਲ ਇਹ ਨਿਆਗਰਾ ਦੇ ਇਤਿਹਾਸ ਵਿਚ ਫੈਂਟਨੈਲ ਦੀ ਫੜੀ ਗਈ ਸਾਰਿਆਂ ਤੋਂ ਵੱਡੀ ਬਰਾਮਦਗੀ ਬਣਦੀ ਹੈ।
ਪੜ੍ਹੋ ਇਹ ਅਹਿਮ ਖਬਰ- ਦਿਲੀਪ ਕੁਮਾਰ ਦੇ ਜੱਦੀ ਮਕਾਨ ਨੂੰ ਮਾਲਕ ਨੇ ਸਰਕਾਰੀ ਰੇਟ ’ਤੇ ਵੇਚਣ ਤੋਂ ਕੀਤੀ ਨਾਂਹ
ਪੁਲਸ ਵੱਲੋਂ QEW ਹਾਈਵੇਅ 'ਤੇ ਤੇਜ਼ ਰਫ਼ਤਾਰ ਜਾ ਰਹੀ ਗੱਡੀ ਨੂੰ ਰੋਕਣ ਤੋ ਬਾਅਦ ਤਲਾਸ਼ੀ ਲੈਣ ਉਪਰੰਤ ਨਸ਼ਿਆਂ ਦੀ ਇਹ ਬਰਾਮਦਗੀ ਹੋਈ ਸੀ, ਜਿਸ ਤੋਂ ਬਾਅਦ ਅੱਗੇ ਵਾਰੰਟ ਤਹਿਤ ਕੁੱਝ ਘਰਾਂ ਵਿੱਚੋਂ ਲਈ ਗਈ ਤਲਾਸ਼ੀ ਵਿੱਚੋਂ ਇਹ ਵੱਡੀ ਬਰਾਮਦਗੀ ਕੀਤੀ ਗਈ ਹੈ।ਇਸ ਬਰਾਮਦਗੀ ਦੇ ਸਬੰਧ ਵਿੱਚ ਓਂਟਾਰਿਉ ਦੇ ਸ਼ਹਿਰ ਸੇਂਟ ਕੈਥਰਾਈਨ ਨਿਵਾਸੀ 56 ਸਾਲਾ ਪੀਟਰ ਕੈਪੋਂਸਿਨੀ ਉੱਤੇ ਇਸ ਘਟਨਾ ਦੇ ਸੰਬੰਧ ਵਿੱਚ ਵੱਖ-ਵੱਖ ਦੋਸ਼ ਲਾਏ ਗਏ ਹਨ। ਉਸ ਨੂੰ ਹੁਣ ਅਨੇਕਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਵਿੱਚ ਤਸਕਰੀ ਦੇ ਉਦੇਸ਼ ਨਾਲ ਫੈਂਟਨੈਲ ਨੂੰ ਕੋਲ ਰੱਖਣਾ, ਤਸਕਰੀ ਦੇ ਉਦੇਸ਼ ਨਾਲ ਕੋਕੀਨ ਨੂੰ ਰੱਖਣਾ, 5,000 ਹਜ਼ਾਰ ਡਾਲਰ ਦੀ ਰਕਮ ਜੁਰਮ ਦੀ ਕਮਾਈ ਚੋਂ ਰੱਖਣਾ ਅਤੇ ਨਿਯੰਤਰਿਤ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਸ਼ਾਮਲ ਹੈ।
ਨੋਟ- ਕੈਨੇਡਾ ਦੇ ਨਾਇਗਰਾ ਖੇਤਰ 'ਚ ਫ਼ੜਿਆ ਗਿਆ ਨਸ਼ਿਆਂ ਦਾ ਵੱਡਾ ਜ਼ਖ਼ੀਰਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।