ਕੈਨੇਡਾ : ਬੱਚੇ ਦੀ ਜਨਮਦਿਨ ਪਾਰਟੀ ''ਚ ਗੋਲੀਬਾਰੀ, 4 ਲੋਕ ਜ਼ਖਮੀ

Sunday, Jun 20, 2021 - 10:31 AM (IST)

ਕੈਨੇਡਾ : ਬੱਚੇ ਦੀ ਜਨਮਦਿਨ ਪਾਰਟੀ ''ਚ ਗੋਲੀਬਾਰੀ, 4 ਲੋਕ ਜ਼ਖਮੀ

ਟੋਰਾਂਟੋ (ਭਾਸ਼ਾ): ਕੈਨੇਡਾ ਦੇ ਓਂਟਾਰੀਓ ਸੂਬੇ ਦੀ ਰਾਜਧਾਨੀ ਟੋਰਾਂਟੋ ਦੇ ਪੱਛਮੀ ਖੇਤਰ ਵਿਚ ਸ਼ਨੀਵਾਰ ਸ਼ਾਮ ਇਕ ਬੱਚੇ ਦੀ ਜਨਮਦਿਨ ਪਾਰਟੀ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ 3 ਬੱਚੇ ਜ਼ਖਮੀ ਹੋ ਗਏ। 

PunjabKesari

ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਸਕੂਲਾਂ 'ਚ ਕਿਸਾਨੀ ਸੰਘਰਸ਼ ਬਾਰੇ ਪੜ੍ਹਾਉਣ 'ਤੇ ਭਾਰਤ ਸਰਕਾਰ ਨੇ ਜਤਾਇਆ ਇਤਰਾਜ਼

ਟੋਰਾਂਟੋ ਪੁਲਸ ਦੀ ਨਿਰੀਖਕ ਕੇਲੀ ਸਕਿਨਰ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਹੋਈ ਗੋਲੀਬਾਰੀ ਵਿਚ ਜ਼ਖਮੀ ਹੋਏ ਲੋਕਾਂ ਵਿਚ ਇਕ ਸਾਲ ਦੀ ਉਮਰ ਦਾ ਬੱਚਾ, ਪੰਜ ਸਾਲ ਦੀ ਇਕ ਬੱਚੀ, 11 ਸਾਲਾ ਇਕ ਮੁੰਡਾ ਅਤੇ 23 ਸਾਲਾ ਇਕ ਵਿਅਕਤੀ ਸ਼ਾਮਲ ਹੈ। ਉਹਨਾਂ ਨੇ ਦੱਸਿਆ ਕਿ ਬੱਚੇ ਗੋਲੀਬਾਰੀ ਦਾ ਨਿਸ਼ਾਨਾ ਨਹੀਂ ਸਨ ਅਤੇ ਪੁਲਸ ਕਈ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।


author

Vandana

Content Editor

Related News