ਯੂਕੇ ''ਚ ਟਰੰਪ ''ਤੇ ਟਿੱਪਣੀ ਕਰ ਕੇ ਬੁਰੇ ਫਸੇ ਟਰੂਡੋ

Friday, Dec 06, 2019 - 12:22 PM (IST)

ਯੂਕੇ ''ਚ ਟਰੰਪ ''ਤੇ ਟਿੱਪਣੀ ਕਰ ਕੇ ਬੁਰੇ ਫਸੇ ਟਰੂਡੋ

ਟੋਰਾਂਟੋ (ਬਿਊਰੋ): ਕੈਨੇਡੀਅਨ ਪੀ.ਐੱਮ. ਜਸਟਿਨ ਟਰੂਡੋ ਨਾਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਦੀ 70ਵੀਂ ਵਰ੍ਹੇਗੰਢ ਮੌਕੇ ਆਯੋਜਿਤ ਸਮਾਗਮ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਟਿੱਪਣੀ ਕਰ ਕੇ ਬੁਰੇ ਫਸ ਗਏ ਹਨ। ਅਸਲ ਵਿਚ ਟਰੂਡੋ ਇੰਗਲੈਂਡ ਦੇ ਸ਼ਾਹੀ ਮਹਿਲ ਬਰਮਿੰਘਮ ਪੈਲੇਸ ਵਿਚ ਰੱਖੀ ਪਾਰਟੀ ਦੌਰਾਨ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਟਰੂਡੋ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਕੀਤਾ ਗਿਆ ਮਜ਼ਾਕ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣ ਰਿਹਾ ਹੈ। 

ਕੌਮਾਂਤਰੀ ਸਮਾਗਮ ਦੌਰਾਨ ਗੰਭੀਰਤਾ ਨਾ ਦਿਖਾਉਣਾ ਟਰੂਡੋ ਨੂੰ ਮਹਿੰਗਾ ਪੈ ਰਿਹਾ ਹੈ। ਉੱਧਰ ਟਰੰਪ ਨੇ ਟਰੂਡੋ ਦੀ ਟਿੱਪਣੀ ਮਗਰੋਂ ਨਿਰਧਾਰਤ ਆਪਣੀ ਪ੍ਰੈੱਸ ਕਾਨਫਰੰਸ ਰੱਦ ਕਰ ਦਿੱਤੀ ਅਤੇ ਸਮੇਂ ਤੋਂ ਪਹਿਲਾਂ ਹੀ ਵਾਪਸ ਦੇਸ ਪਰਤ ਆਏ। ਦੂਜੇ ਪਾਸੇ ਕੈਨੇਡਾ ਵਿਚ ਵਿਰੋਧੀ ਧਿਰਾਂ ਵੱਲੋਂ ਟਰੂਡੋ ਦੀ ਗੈਰ ਜ਼ਿੰਮੇਵਾਰੀ ਵਾਲੀ ਟਿੱਪਣੀ ਲਈ ਆਲੋਚਨਾ ਕੀਤੀ ਜਾ ਰਹੀ ਹੈ। ਇੱਥੇ ਦੱਸ ਦਈਏ ਜਦੋਂ ਟਰੂਡੋ ਨੇ ਟਰੰਪ 'ਤੇ ਟਿੱਪਣੀ ਕੀਤੀ ਉਦੋਂ ਮਾਈਕ ਚੱਲ ਰਿਹਾ ਸੀ ਅਤੇ ਸਾਰੀ ਗੱਲਬਾਤ ਬਾਹਰ ਸੁਣੀ ਗਈ।


author

Vandana

Content Editor

Related News