ਸੁਰੱਖਿਆ ਦੇ ਖਤਰੇ ਦੇ ਬਾਵਜੂਦ ਚੋਣ ਮੁਹਿੰਮ ਜਾਰੀ ਰੱਖਣਗੇ ਟਰੂਡੋ

Monday, Oct 14, 2019 - 03:19 PM (IST)

ਸੁਰੱਖਿਆ ਦੇ ਖਤਰੇ ਦੇ ਬਾਵਜੂਦ ਚੋਣ ਮੁਹਿੰਮ ਜਾਰੀ ਰੱਖਣਗੇ ਟਰੂਡੋ

ਮਾਂਟਰੀਅਲ (ਭਾਸ਼ਾ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਜੈਕਟ ਪਾ ਕੇ ਆਪਣੀ ਚੋਣ ਮੁਹਿੰਮ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਟਰੂਡੋ ਦੀ ਸੁਰੱਖਿਆ ਨੂੰ ਖਤਰੇ ਦੇ ਖਦਸ਼ੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਯਾਰਕ ਵਿਚ ਚੋਣ ਪ੍ਰਚਾਰ ਦੌਰਾਨ ਟਰੂਡੋ ਨੇ ਕਿਹਾ,''ਇਸ ਨਾਲ ਮੇਰੀ ਪ੍ਰਚਾਰ ਮੁਹਿੰਮ 'ਤੇ ਕੋਈ ਫਰਕ ਨਹੀਂ ਪਵੇਗਾ।'' 

ਟਰੂਡੋ ਨੇ ਸ਼ਨੀਵਾਰ ਨੂੰ ਕਮੀਜ਼ ਅਤੇ ਜੈਕਟ ਹੇਠਾਂ ਸੁਰੱਖਿਆ ਕਵਚ ਪਹਿਨਿਆ ਹੋਇਆ ਸੀ। ਪੱਤਰਕਾਰਾਂ ਦੇ ਸੁਰੱਖਿਆ ਸਬੰਧੀ ਖਤਰਿਆਂ ਦੇ ਸਵਾਲ 'ਤੇ ਟਰੂਡੋ ਨੇ ਕਿਹਾ,''ਮੇਰੀ ਪਹਿਲੀ ਤਰਜੀਹ ਮੇਰਾ ਪਰਿਵਾਰ ਅਤੇ ਇੱਥੇ ਮੌਜੂਦ ਲੋਕ ਹਨ।'' ਟਰੂਡੋ ਦੇ ਪ੍ਰਮੁੱਖ ਵਿਰੋਧੀ ਐਂਡਰਿਊ ਸ਼ੀਰ ਨੇ ਸ਼ਨੀਵਾਰ ਸ਼ਾਮ ਨੂੰ ਟਵੀਟ ਕਰਕੇ ਕਿਹਾ,''ਸਿਆਸਤਦਾਨਾਂ ਵਿਰੁੱਧ ਖਤਰੇ ਲਈ ਸਾਡੇ ਲੋਕਤੰਤਰ ਵਿਚ ਕੋਈ ਜਗ੍ਹਾ ਨਹੀਂ ਹੈ।''


author

Vandana

Content Editor

Related News