ਟਰੂਡੋ ਨੇ ਦਿੱਤੀ ਜਾਣਕਾਰੀ, ਕੈਨੇਡੀਅਨ ਮਿਲਟਰੀ ਹੈਲੀਕਾਪਟਰ ਹੋਇਆ ਲਾਪਤਾ

04/30/2020 7:10:41 PM

ਓਟਾਵਾ (ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਇਕ ਮਹੱਤਵਪੂਰਣ ਜਾਣਕਾਰੀ ਦਿੱਤੀ। ਟਰੂਡੋ ਨੇ ਦੱਸਿਆ ਕਿ ਇਕ ਕੈਨੇਡੀਅਨ ਮਿਲਟਰੀ ਹੈਲੀਕਾਪਟਰ ਗ੍ਰੀਸ ਦੇ ਤੱਟ ਤੋਂ ਲਾਪਤਾ ਹੋ ਗਿਆ ਹੈ। ਸਪੂਤਨਿਕ ਨੇ ਦੱਸਿਆ ਕਿ ਇਕ ਕੈਨੇਡੀਅਨ ਸਿਕੋਰਸਕੀ ਸੀ.ਐੱਚ-148 ਸੀ ਕਿੰਗ ਐਂਟੀ-ਸਬਮਰੀਨ ਜੰਗੀ ਹੈਲੀਕਾਪਟਰ ਵਿਚ ਬੋਰਡ 'ਤੇ 6 ਲੋਕ ਸਨ। ਇਹ ਹੈਲੀਕਾਪਟਰ ਆਇਯੋਨਿਯਨ ਸੀਫੇਲੋਨੀਆ ਟਾਪੂ ਦੇ ਪੱਛਮ ਵਿਚ ਲਾਪਤਾ ਹੋ ਗਿਆ ਸੀ। ਇਸ ਵਿਚ ਇਕ ਮੈਂਬਰ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਜਦਕਿ 5 ਲਾਪਤਾ ਹਨ। 

 

ਮੀਡੀਆ ਰਿਪੋਰਟਾਂ ਮੁਤਾਬਕ ਯੂਨਾਨ ਦੇ ਅਧਿਕਾਰੀ ਹੈਲੀਕਾਪਟਰ ਦੇ ਮਲਬੇ ਦੀ ਤਲਾਸ਼ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਸ਼ਾਮਲ ਨਹੀਂ ਸਨ। ਨਾਟੋ ਦੀ ਇਕ ਮਿਲਟਰੀ ਟੁੱਕੜੀ ਨੇ ਹੈਲੀਕਾਪਟਰ ਦਾ ਮਲਬਾ ਲੱਭ ਲਿਆ ਹੈ ਪਰ ਚਾਲਕ ਦਲ ਦੇ ਹੋਰ ਮੈਂਬਰ ਹਾਲੇ ਵੀ ਲਾਪਤਾ ਹਨ। ਬੁੱਧਵਾਰ ਦੇਰ ਸ਼ਾਮ ਟਵਿੱਟਰ 'ਤੇ ਜਸਟਿਨ ਟਰੂਡੋ ਨੇ ਕਿਹਾ ਕਿ ਨਾਟੋ ਦੇ ਸਾਥੀਆਂ ਦੇ ਨਾਲ ਆਪਰੇਸ਼ਨ ਦੇ ਭਰੋਸੇ ਵਿਚ ਸ਼ਾਮਲ ਇਕ ਕੈਨੇਡੀਅਨ ਹੈਲੀਕਾਪਟਰ ਗ੍ਰੀਸ ਦੇ ਤੱਟ ਤੋਂ ਲਾਪਤਾ ਹੋ ਗਿਆ ਹੈ। ਉਹਨਾਂ ਨੇ ਅੱਗੇ ਕਿਹਾ ਕਿ ਫਿਲਹਾਲ ਬਚਾਅ ਅਤੇ ਖੋਜ ਦੀ ਕੋਸ਼ਿਸ਼ ਦਾ ਕੰਮ ਚੱਲ ਰਿਹਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਮੈਂ ਰਾਸ਼ਟਰੀ ਰੱਖਿਆ ਮੰਤਰੀ ਹਰਜੀਤ ਸੱਜਣ ਨਾਲ ਗੱਲ ਕੀਤੀ ਹੈ ਅਤੇ ਵਰਤਮਾਨ ਵਿਚ ਖੋਜ ਅਤੇ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ।ਇਸ ਸੰਬੰਧੀ ਅੱਪਡੇਟ ਜਲਦੀ ਹੀ ਜਾਰੀ ਕੀਤੀ ਜਾਵੇਗੀ।
 


Vandana

Content Editor

Related News