ਸ. ਡਿੰਪਾ ਐੱਮ.ਪੀ. ਬਣਨ ਉਪਰੰਤ ਪਹੁੰਚੇ ਕੈਨੇਡਾ, NRI ਵੀਰਾਂ ਦਾ ਕੀਤਾ ਧੰਨਵਾਦ

09/22/2019 1:04:38 PM

ਟੋਰਾਂਟੋ (ਵਿਕੀ ਉਮਰਾਨੰਗਲ)— ਪੰਜਾਬ ਤੋਂ ਐੱਮ.ਪੀ. ਬਣੇ ਸ. ਜਸਬੀਰ ਸਿੰਘ ਡਿੰਪਾ ਨੇ ਬੀਤੇ ਦਿਨੀਂ ਕੇਨੈਡਾ ਫੇਰੀ ਦੌਰਾਨ ਸ਼ਹਿਰ ਟੋਰਾਂਟੋ ਵਿਖੇ ਸੀਨੀਅਰ ਪੱਤਰਕਾਰ ਵਿੱਕੀ ਉਮਰਾਨੰਗਲ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕੇ ਜਿੱਥੇ ਮੈਂ ਅੱਜ ਐਨ.ਆਰ.ਆਈ. ਵੀਰਾਂ ਦਾ ਧੰਨਵਾਦ ਕਰਨ ਲਈ ਆਇਆ ਹਾਂ। ਉੱਥੇ ਮੈਂ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਉਹਨਾਂ ਦੀਆਂ ਜੋ ਵੀ ਹੱਕੀ ਮੰਗਾਂ ਅਤੇ ਮੁਸ਼ਕਲਾਂ ਹਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਅਤੇ ਹੱਕ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। 

ਸ. ਡਿੰਪਾ ਨੇ ਕਿਹਾ ਕੇ ਮੈਂ ਸਾਰੇ ਐਨ.ਆਰ.ਆਈ. ਵੀਰਾਂ ਦਾ ਦਿਲੋਂ ਧੰਨਵਾਦ ‌ਕਰਦਾ ਹਾਂ। ਜਿਨ੍ਹਾਂ ਨੇ ਮੈਨੂੰ ਪੰਜਾਬ ਦੇ ਨਾਲ-ਨਾਲ ਕੈਨੇਡਾ ਵਿੱਚ ਵੀ ਇਨ੍ਹਾਂ ਪਿਆਰ ਬਖਸ਼ਿਆ।ਉਨ੍ਹਾਂ ਐਨ.ਆਰ. ਆਈ. ਵੀਰਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕੇ ਮੈਂ ਆਪ ਜੀ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹਾਂ। ਜੇਕਰ ਤੁਹਾਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਮੈਂ ਹਰ ਵੇਲੇ ਉਸ ਮੁਸ਼ਕਲ ਦੇ ਨਿਪਟਾਰੇ ਲਈ ਯੋਗ ਉਪਰਾਲਾ ਕਰਦਿਆਂ ਤਤਪਰ ਰਹਾਂਗਾ। ਵਿੱਕੀ ਉਮਰਾਨੰਗਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਸਾਲਾ ਦਿਹਾੜਾ ਮਨਾਉਣ ਲਈ ਤਨ-ਮਨ-ਧਨ ਨਾਲ ਯੋਗਦਾਨ ਪਾਵਾਂਗਾ। ਨਾਲ ਹੀ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕੇ ਉਹ ਵੀ ਵੱਧ ਚੜ੍ਹ ਕੇ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਉਣ।

ਸ. ਡਿੰਪਾ ਨੇ ਸਮੂਹ ਧਾਰਮਿਕ ਅਤੇ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕੇ 550ਸਾਲਾ ਪ੍ਰਕਾਸ਼ ਦਿਹਾੜਾ ਸੁਲਤਾਨਪੁਰ ਲੋਧੀ ਵਿਖੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਕਮੁੱਠ ਹੋ ਕੇ ਮਨਾਉਣ। ਉਹਨਾਂ ਐਨ.ਆਰ.ਆਈ. ਵੀਰਾਂ ਨੂੰ ਅਪੀਲ ਕੀਤੀ ਕੇ ਉਹ ਵੀ ਵੱਧ ਚੜ੍ਹ ਕੇ ਇਸ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਨਰਿੰਦਰ ਸਿੰਘ ਰੋਮੀ, ਧਰਮਵੀਰ ਸਿੰਘ ਹੁੰਦਲ, ਰਵਨੀਤ ਸਿੰਘ ਭਰੋਵਾਲ, ਗੁਰਭੇਜ ਸਿੰਘ ਅਤੇ ਸ. ਮਹਾਂਵੀਰ ਸਿੰਘ ਆਦਿ ਹਾਜ਼ਰ ਸਨ। 


Vandana

Content Editor

Related News