ਕੋਰੋਨਾ ਨਾਲ ਲੜਨ ਲਈ ਕੈਨੇਡਾ ਨੂੰ ਨਿਰੰਤਰ ਯਤਨਾਂ ਦੀ ਲੋੜ : ਸਿਹਤ ਅਧਿਕਾਰੀ
Sunday, Jan 24, 2021 - 06:08 PM (IST)
ਓਟਾਵਾ (ਭਾਸ਼ਾ): ਕੈਨੇਡਾ ਵਿਚ ਕੋਰੋਨਾ ਲਾਗ ਦੀ ਬੀਮਾਰੀ ਦੀ ਦੂਸਰੀ ਲਹਿਰ ਜਾਰੀ ਹੈ। ਇਸ ਲਈ ਦੇਸ਼ ਭਰ ਵਿਚ ਕੋਰੋਨਾ ਵਾਇਰਸ ਮਾਮਲਿਆਂ ਵਿਚ ਕਮੀ ਲਿਆਉਣ ਲਈ ਸਖ਼ਤ ਅਤੇ ਨਿਰੰਤਰ ਯਤਨਾਂ ਦੀ ਲੋੜ ਹੈ। ਇਹ ਗੱਲ ਦੇਸ਼ ਦੀ ਮੁੱਖ ਜਨਤਕ ਸਿਹਤ ਅਧਿਕਾਰੀ ਥੈਰੇਸਾ ਟੈਮ ਨੇ ਕਹੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ,“ਇਹਨਾਂ ਕੋਸ਼ਿਸ਼ਾਂ ਨਾਲ ਨਾ ਸਿਰਫ ਵੱਧਦੇ ਮਾਮਲਿਆਂ ਨੂੰ ਰੋਕਿਆ ਜਾ ਸਕੇਗਾ ਸਗੋਂ ਇਹ ਯਕੀਨੀ ਬਣਾਉਣ ਵਿਚ ਮਦਦ ਮਿਲੇਗੀ ਕਿ ਚਿੰਤਾ ਦਾ ਨਵਾਂ ਵਾਇਰਸ ਵੈਰੀਐਟ ਹੋਰ ਜ਼ਿਆਦਾ ਨਾ ਫੈਲੇ।''
ਓਂਟਾਰੀਓ ਸੂਬੇ ਦੇ ਇਕ ਕੇਅਰ ਹੋਮ ਵਿਚ ਇਕ ਮਾਮਲੇ ਸਮੇਤ ਦੇਸ਼ ਭਰ ਵਿਚ ਵਾਇਰਸ ਦੇ ਨਵੇਂ ਰੂਪ ਸਾਹਮਣੇ ਆਏ ਹਨ, ਜਿਸ ਨੇ ਇਸ ਦੇ ਲਗਭਗ ਸਾਰੇ ਵਸਨੀਕਾਂ ਨੂੰ ਇਨਫੈਕਟਿਡ ਕਰ ਦਿੱਤਾ ਹੈ। ਜੀਨੋਮ ਸੀਕਵੈਨਸਿੰਗ ਨੇ ਪੁਸ਼ਟੀ ਕੀਤੀ ਹੈ ਕਿ ਬ੍ਰਿਟੇਨ ਵਿਚ ਪਾਏ ਗਏ ਕੋਰੋਨਾ ਵਾਇਰਸ ਦੇ ਇੱਕ ਰੂਪ ਦਾ ਪ੍ਰਭਾਵ ਕੇਅਰ ਹੋਮ ਵਾਲੇ ਘਰ ਵਿਚ ਮੌਜੂਦ ਹੈ।
ਪੜ੍ਹੋ ਇਹ ਅਹਿਮ ਖਬਰ- ਯੂਕੇ ਵਾਸੀਆਂ ਨੇ ਕੋਰੋਨਾ ਪਾਬੰਦੀਆਂ ਦੇ ਬਾਵਜੂਦ ਪਾਰਕਾਂ 'ਚ ਕੀਤੀ ਭੀੜ ਭਰੀ ਸ਼ਮੂਲੀਅਤ
ਘਰ ਦੇ 129 ਵਸਨੀਕਾਂ ਵਿਚੋਂ 127 ਨੇ ਸਕਾਰਾਤਮਕ ਟੈਸਟ ਕੀਤੇ ਹਨ। ਇਸ ਤੋਂ ਇਲਾਵਾ 84 ਸਟਾਫ ਮੈਂਬਰ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ ਅਤੇ 32 ਲੋਕਾਂ ਦੀ ਮੌਤ ਹੋ ਗਈ ਹੈ।ਟੈਮ ਨੇ ਕਿਹਾ,"ਜਦੋਂ ਤੱਕ ਅਸੀਂ ਕੋਵਿਡ-19 ਗਤੀਵਿਧੀ ਨੂੰ ਦਬਾਉਣ ਲਈ ਸਖ਼ਤ ਮਿਹਨਤ ਜਾਰੀ ਨਹੀਂ ਕਰਦੇ, ਉਦੋਂ ਤੱਕ ਇੱਕ ਖਤਰਾ ਹੈ। ਜਿਸ ਦੇ ਨਤੀਜੇ ਵਜੋਂ ਪ੍ਰਕੋਪ ਦੇ ਤੇਜ਼ੀ ਨੂੰ ਫੈਲਣ ਤੋਂ ਕੰਟਰੋਲ ਕਰਨ ਵਿਚ ਮੁਸ਼ਕਲ ਆ ਸਕਦੀ ਹੈ।''
ਦੇਸ਼ ਦੀ ਜਨਤਕ ਸਿਹਤ ਏਜੰਸੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੈਨੇਡਾ ਦੇ ਨੈਸ਼ਨਲ ਪੱਧਰ ਦੇ ਤਾਜ਼ਾ ਅੰਕੜਿਆਂ ਵਿਚ ਪਿਛਲੇ 10 ਦਿਨਾਂ ਦੌਰਾਨ ਰੋਜ਼ਾਨਾ ਕੇਸਾਂ ਦੀ ਗਿਣਤੀ ਵਿਚ ਤਾਜ਼ਾ ਗਿਰਾਵਟ ਦਰਸਾਈ ਗਈ ਹੈ, ਜਿਸ ਵਿਚ 15-21 ਜਨਵਰੀ ਨੂੰ ਰੋਜ਼ਾਨਾ ਔਸਤਨ 6,079 ਨਵੇਂ ਕੇਸ ਦਰਜ ਕੀਤੇ ਗਏ ਹਨ। ਓਂਟਾਰੀਓ, ਜਿਹੜਾ ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ ਦੇ ਵਿਚ ਸ਼ਨੀਵਾਰ ਨੂੰ 2,359 ਨਵੇਂ ਕੇਸਾਂ ਅਤੇ 52 ਹੋਰ ਮੌਤਾਂ ਦੀ ਖ਼ਬਰ ਮਿਲੀ ਜਦੋਂਕਿ ਇਕ ਹੋਰ ਅਬਾਦੀ ਵਾਲੇ ਸੂਬੇ ਕਿਊਬਿਕ ਵਿਚ 1,685 ਦੀ ਲਾਗ ਅਤੇ 76 ਵਾਧੂ ਮੌਤਾਂ ਦੀ ਪੁਸ਼ਟੀ ਹੋਈ।ਕੈਨੇਡਾ ਵਿਚ ਹੁਣ ਤੱਕ 18,074 ਮੌਤਾਂ ਦੇ ਨਾਲ ਕੁੱਲ 742,531 ਕੋਵਿਡ-19 ਕੇਸ ਦਰਜ ਹੋਏ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।