ਕੈਨੇਡਾ : ਜੋੜੇ ''ਤੇ ਲੱਗੇ ਆਪਣੇ ਹੀ ਬੱਚੇ ਦੀ ਮੌਤ ਦੇ ਦੋਸ਼

12/07/2018 4:40:11 PM

ਅਲਬਰਟਾ (ਬਿਊਰੋ)— ਕੈਨੇਡਾ ਦੇ ਸੂਬੇ ਅਲਬਰਟਾ ਵਿਚ ਰਹਿਣ ਵਾਲੇ ਇਕ ਜੋੜੇ 'ਤੇ ਆਪਣੇ ਬੱਚੇ ਨੂੰ ਮਾਰਨ ਦੇ ਦੋਸ਼ ਲਗਾਏ ਗਏ ਹਨ। ਕਿਉਂਕਿ ਜੋੜੇ ਨੇ ਆਪਣੇ ਬੀਮਾਰ ਬੱਚੇ ਨੂੰ ਡਾਕਟਰ ਕੋਲ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਜੋੜਾ ਚਾਹੁੰਦਾ ਹੈ ਕਿ ਜਦੋਂ ਤੱਕ ਕਿ ਸੂਬਾਈ ਸਰਕਾਰ ਉਨ੍ਹਾਂ ਨੂੰ 1 ਮਿਲੀਅਨ ਡਾਲਰ ਦੀ ਅਦਾਇਗੀ ਨਹੀਂ ਕਰਦੀ ਅਤੇ ਉਨ੍ਹਾਂ ਦੇ ਆਉਣ ਵਾਲੇ ਮੁਕੱਦਮੇ ਦੀ ਰੱਖਿਆ ਫੀਸ ਲਈ 3 ਮਿਲੀਅਨ ਡਾਲਰ ਟਰਸੱਟ ਵਿਚ ਨਹੀਂ ਪਾਉਂਦੀ ਉਦੋਂ ਤੱਕ ਮੁਕੱਦਮੇ ਦੀ ਸੁਣਵਾਈ ਮੁਅੱਤਲ ਕਰ ਦਿੱਤੀ ਜਾਵੇ। 

ਡੇਵਿਡ ਅਤੇ ਕੋਲੇਟ ਸਟੀਫਨ ਨੇ ਇਸ ਹਫਤੇ ਦੇ ਸ਼ੁਰੂ ਵਿਚ ਕਵੀਨਜ਼ ਬੈਂਚ ਕੋਰਟ ਵਿਚ ਇਕ ਐਪਲੀਕੇਸ਼ਨ ਦਾਇਰ ਕੀਤੀ ਅਤੇ ਵੀਰਵਾਰ ਦੁਪਹਿਰ ਕੈਲਗਰੀ ਅਦਾਲਤ ਵਿਚ ਬੰਦ ਸਰਕਿਟ ਟੀ.ਵੀ. ਜ਼ਰੀਏ ਪੇਸ਼ ਹੋਏ।  ਉਨ੍ਹਾਂ ਦੀ ਐਪਲੀਕੇਸ਼ਨ ਨਾਲ ਦਾਇਰ ਹਲਫੀਆ ਬਿਆਨ ਵਿਚ ਲਿਖਿਆ ਗਿਆ ਹੈ ਕਿ ਦੋਸ਼ੀਆਂ ਨੇ ਆਪਣੀਆਂ ਜਾਇਦਾਦਾਂ ਨੂੰ ਖਤਮ ਕਰ ਦਿੱਤਾ ਹੈ। ਪਿਛਲੇ ਮੁਕੱਦਮੇ ਤੋਂ ਪਹਿਲਾਂ ਦੇ ਵਕੀਲ ਦੀ ਫੀਸ ਦੇਣੀ ਬਾਕੀ ਹੈ ਤੇ ਉਨ੍ਹਾਂ ਕੋਲ ਨਿਰਪੱਖ ਮੁਕੱਦਮੇ ਲਈ ਲੋੜੀਂਦੀ ਰਾਸ਼ੀ ਨਹੀਂ ਹੈ।

ਸਟੀਫਨ ਨੂੰ ਸਾਲ 2012 ਵਿਚ ਆਪਣੇ 19 ਮਹੀਨੇ ਦੇ ਬੇਟੇ ਇਜ਼ੀਕੋਏਲ ਨੂੰ ਜ਼ਿੰਦਗੀ ਦੀਆਂ ਸਹੂਲਤਾਂ ਪੂਰੀਆਂ ਕਰਨ ਵਿਚ ਅਸਫਲ ਰਹਿਣ ਦਾ ਦੋਸ਼ੀ ਪਾਇਆ ਗਿਆ ਸੀ। ਹਾਲਾਂਕਿ ਕੈਨੇਡਾ ਦੀ ਸੁਪਰੀਮ ਕੋਰਟ ਨੇ ਉਸ ਸਜ਼ਾ ਨੂੰ ਪਲਟ ਦਿੱਤਾ ਅਤੇ ਇਕ ਨਵਾਂ ਮੁਕੱਦਮਾ ਦਾਇਰ ਕੀਤਾ ਜਿਸ ਦੀ ਸੁਣਵਾਈ 3 ਜੂਨ, 2019 ਵਿਚ ਹੋਵੇਗੀ। ਪਹਿਲੇ ਮੁਕੱਦਮੇ ਦੀ ਸੁਣਵਾਈ ਦੌਰਾਨ ਜੂਰੀ ਨੇ ਸੁਣਿਆ ਕਿ ਸਟੀਫਨ ਨੇ ਆਪਣੇ ਬੀਮਾਰ ਬੇਟੇ ਦਾ ਸਿਰਫ ਕੁਦਰਤੀ ਅਤੇ ਘਰੇਲੂ ਇਲਾਜ ਕੀਤਾ। ਇਸ ਸਬੂਤ ਪੇਸ਼ ਕੀਤੇ ਗਏ ਕਿ ਜੋੜੇ ਨੇ ਆਪਣੇ ਬੇਟੇ ਨੂੰ ਡਾਕਟਰ ਕੋਲ ਲਿਜਾਣ ਤੋਂ ਇਨਕਾਰ ਕਰ ਦਿੱਤਾ। ਫਿਰ ਜਦੋਂ ਇਜ਼ੀਕੋਏਲ ਨੇ ਸਾਹ ਲੈਣਾ ਬਿਲਕੁੱਲ ਬੰਦ ਕਰ ਦਿੱਤਾ ਤਾਂ ਉਨ੍ਹਾਂ ਨੇ 911 'ਤੇ ਕਾਲ ਕੀਤੀ ਅਤੇ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ।


Vandana

Content Editor

Related News