ਕ੍ਰਿਸਮਸ ਤੋਂ ਪਹਿਲਾਂ ਹੀ ਕੈਨੇਡਾ ''ਚ ਵੀ ਕੋਰੋਨਾ ਵੈਕਸੀਨ ਨੂੰ ਦਿੱਤੀ ਜਾਵੇਗੀ ਮਨਜ਼ੂਰੀ : ਚੀਫ ਹੈਲਥ ਐਡਵਾਈਜ਼ਰ

11/29/2020 6:02:31 PM

ਓਟਾਵਾ (ਬਿਊਰੋ): ਹੈਲਥ ਕੈਨੇਡਾ ਵੱਲੋਂ ਪਹਿਲੀ ਕੋਵਿਡ-19 ਵੈਕਸੀਨ ਨੂੰ ਕ੍ਰਿਸਮਸ ਤੋਂ ਪਹਿਲਾਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਹ ਐਲਾਨ ਵੀਰਵਾਰ ਨੂੰ ਏਜੰਸੀ ਦੇ ਚੀਫ ਮੈਡੀਕਲ ਐਡਵਾਈਜ਼ਰ ਵੱਲੋਂ ਦਿੱਤਾ ਗਿਆ।ਡਾਕਟਰ ਸੁਪਰਿਆ ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਹੈਲਥ ਕੈਨੇਡਾ ਵੱਲੋਂ ਤਿੰਨ ਸੰਭਾਵੀ ਵੈਕਸੀਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚੋਂ ਫਾਈਜ਼ਰ ਦੀ ਵੈਕਸੀਨ ਨੂੰ ਸੱਭ ਤੋਂ ਐਡਵਾਂਸ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵੈਕਸੀਨ ਨੂੰ ਅਮਰੀਕਾ ਤੇ ਯੂਰਪੀਅਨ ਹੈਲਥ ਏਜੰਸੀਆਂ ਦੀ ਤਰਜ਼ ਉੱਤੇ ਕ੍ਰਿਸਮਸ ਤੋਂ ਪਹਿਲਾਂ ਹੀ ਕੈਨੇਡਾ ਵਿਚ ਵਰਤੋਂ ਲਈ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ।

ਪੜ੍ਹੋ ਇਹ ਅਹਿਮ ਖਬਰ- ਮੌਰੀਸਨ ਨੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਅਫਗਾਨ ਯੁੱਧ ਅਪਰਾਧਾਂ ਲਈ ਦੋਸ਼ ਸਾਂਝਾ ਕਰਨ ਦੀ ਕੀਤੀ ਅਪੀਲ 

ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਤੇ ਯੂਰਪੀਅਨ ਮੈਡੀਸਨਜ਼ ਏਜੰਸੀ ਦੋਹਾਂ ਦਾ ਕਹਿਣਾ ਹੈ ਕਿ ਉਹ ਬਾਇਓਨਟੈਕ ਨਾਲ ਭਾਈਵਾਲੀ ਵਿਚ ਇਸ ਵੈਕਸੀਨ ਨੂੰ ਦਸੰਬਰ ਤੱਕ ਵਰਤੋਂ ਦੀ ਮਨਜ਼ੂਰੀ ਦੇਣ ਬਾਰੇ ਵਿਚਾਰ ਕਰ ਰਹੇ ਹਨ। ਇਸ ਵੈਕਸੀਨ ਬਾਰੇ ਮੁੱਢਲੇ ਸਕਰਾਤਮਕ ਨਤੀਜਿਆਂ ਦੀਆਂ ਮਿਲੀਆਂ ਰਿਪੋਰਟਾਂ ਤੇ ਇਸ ਦੇ 90 ਫੀਸਦੀ ਅਸਰਦਾਰ ਹੋਣ ਕਾਰਨ ਇਸ ਵੈਕਸੀਨ ਨੂੰ ਹੀ ਸਬੰਧਤ ਦੇਸ਼ਾਂ ਵਿਚ ਮਨਜ਼ੂਰੀ ਮਿਲਣ ਦੀ ਆਸ ਹੈ। ਐਫ.ਡੀ.ਏ. ਵੱਲੋਂ 10 ਦਸੰਬਰ ਨੂੰ ਕੀਤੀ ਜਾਣ ਵਾਲੀ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਫਾਈਜ਼ਰ ਨੂੰ ਹਰੀ ਝੰਡੀ ਦਿੱਤੀ ਜਾਵੇਗੀ ਜਾਂ ਨਹੀਂ। ਡਾਕਟਰ ਸਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਵੀ ਇਸ ਸਮੇਂ ਦੌਰਾਨ ਹੀ ਵੈਕਸੀਨ ਬਾਰੇ ਪੱਕਾ ਫ਼ੈਸਲਾ ਲਵਾਂਗੇ| ਫਿਰ ਅਸੀਂ ਕੈਨੇਡਾ ਭਰ ਵਿਚ ਇਸ ਵੈਕਸੀਨ ਨੂੰ ਉਪਲਬਧ ਕਰਵਾਉਣ ਬਾਰੇ ਰਣਨੀਤੀ ਤਿਆਰ ਕਰਾਂਗੇ।


Vandana

Content Editor

Related News