ਟੋਰਾਂਟੋ ''ਚ ਪਾਕਿ ਤੇ ਚੀਨ ਵਿਰੁੱਧ ਬਲੋਚ ਕਾਰਕੁੰਨਾਂ ਵੱਲੋਂ ਵਿਰੋਧ ਪ੍ਰਦਰਸ਼ਨ

06/22/2020 6:05:02 PM

ਟੋਰਾਂਟੋ (ਬਿਊਰੋ): ਬਲੋਚਿਸਤਾਨ ਵਿਚ ਪਾਕਿਸਤਾਨ ਦੀਆਂ ਵਧੀਕੀਆਂ ਦੇ ਵਿਰੁੱਧ ਲਗਾਤਾਰ ਆਵਾਜ਼ਾਂ ਬੁਲੰਦ ਹੋਣ ਲੱਗੀਆਂ ਹਨ। ਬਲੋਚਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈਕੇ ਪਾਕਿਸਤਾਨ ਅਤੇ ਚੀਨ ਦੇ ਵਿਰੋਧ ਵਿਚ ਐਤਵਾਰ ਨੂੰ ਬਲੋਚ ਰਾਜਨੀਤਕ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਟੋਰਾਂਟੋ ਵਿਚ ਇਕੱਠੇ ਹੋਏ।

ਬਲੋਚਿਸਤਾਨ ਵਿਚ ਬੀਬੀਆਂ ਤੇ ਬੱਚਿਆਂ ਦੀਆਂ ਹੱਤਿਆਵਾਂ 'ਤੇ ਗੁੱਸਾ ਜ਼ਾਹਰ ਕਰਨ ਲਈ ਬ੍ਰਾਮੋਸ਼ ਏਕਤਾ ਕਮੇਟੀ ਦੀ ਅਗਵਾਈ ਵਿਚ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨੀ ਫੌਜ ਵੱਲੋਂ ਬਲੋਚ ਬੀਬੀਆਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਨਿੰਦਾ ਕੀਤੀ, ਜਿਸ ਵਿਚ ਇਕ 4 ਸਾਲਾ ਕੁੜੀ ਉਹਨਾਂ ਵੱਲੋਂ ਚਲਾਈ ਗਈ ਗੋਲੀ ਕਾਰਨ ਜ਼ਖਮੀ ਹੋ ਗਈ ਸੀ।

PunjabKesari

ਕੈਨੇਡਾ ਵਿਚ ਬਲੋਚ ਮਨੁੱਖੀ ਅਧਿਕਾਰ ਕਾਰਕੁੰਨ ਜ਼ਫਰ ਬਲੋਚ ਨੇ ਕਿਹਾ,“ਬਲੋਚ ਲੋਕ ਪਾਕਿਸਤਾਨੀ ਫੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਵਿਰੁੱਧ ਲੜ ਰਹੇ ਹਨ ਅਤੇ ਜਿਸ ਵਿਚ ਫੈਸਲੇ ਇਸਲਾਮਾਬਾਦ ਅਤੇ ਜੀਐਚਕਿਊ, ਰਾਵਲਪਿੰਡੀ ਵਿਚ ਲਏ ਜਾਂਦੇ ਹਨ ਜਿਥੇ ਫੌਜ ਦਾ ਹੈੱਡਕੁਆਰਟਰ ਹੈ। ਉਹ ਚੀਨ ਦੀ ਕਮਿਊਨਿਸਟ ਪਾਰਟੀ ਤੋ ਵੀ ਨਾਰਾਜ਼ ਹਨ। ਉਹ ਬਲੋਚਿਸਤਾਨ ਵਿਚ ਹੋਏ ਕਤਲੇਆਮ ਅਤੇ ਅੱਤਿਆਚਾਰ ਵਿਚ ਬਰਾਬਰ ਦੇ ਅਪਰਾਧੀ ਭਾਈਵਾਲ ਹਨ।"

ਕਰੀਮਾ ਬਲੋਚ, ਬਲੋਚ ਸਟੂਡੈਂਟਸ ਆਰਗੇਨਾਈਜੇਸ਼ਨ (ਆਜ਼ਾਦ) ਦੀ ਸਾਬਕਾ ਚੇਅਰਪਰਸਨ, ਜੋ ਕਿ ਕੌਨੇਡਾ ਵਿੱਚ ਜਲਾਵਤਨ ਰਹਿ ਰਹੀ ਹੈ, ਨੇ ਕਿਹਾ, “ਪਾਕਿਸਤਾਨ ਹਰ ਚੋਰੀ ਅਤੇ ਕਤਲੇਆਮ ਦਾ ਮੁੱਖ ਦੋਸ਼ੀ ਹੈ। ਫੌਜ, ਜੋ ਮੌਤ ਦੇ ਦਸਤੇ ਚਲਾ ਰਹੀ ਹੈ ਅਤੇ ਫਰੰਟੀਅਰ ਕੋਰ (ਐਫਸੀ) ਵੀ ਹੈ।ਅੱਤਵਾਦ ਰੋਕੂ ਦਸਤੇ, ਬਲੋਚਿਸਤਾਨ ਵਿਚ ਕਤਲੇਆਮ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਪਿੱਛੇ ਹਨ। ਪ੍ਰਦਰਸ਼ਨਕਾਰੀਆਂ ਨੇ ਚੀਨ-ਪਾਕਿ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਪ੍ਰਾਜੈਕਟਾਂ ਅਤੇ ਗਵਾਦਰ ਦੇ ਸਮੁੰਦਰੀ ਬੰਦਰਗਾਹ ਉੱਤੇ ਕੰਟਰੋਲ ‘ਤੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਜੋ ਬਲੋਚਿਸਤਾਨ ਵਿੱਚ ਚੀਨ ਸਮਰਥਿਤ ਪਾਕਿਸਤਾਨੀ ਸੈਨਿਕ ਕਾਰਵਾਈਆਂ ਦਾ ਵੱਡਾ ਕਾਰਨ ਬਣ ਗਿਆ ਹੈ ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਬਲੋਚ ਨਾਗਰਿਕਾਂ ਦੀ ਮੌਤ ਹੋਈ ਹੈ।


Vandana

Content Editor

Related News