ਕੈਨੇਡਾ: ਅਲਬਰਟਾ ਸੂਬੇ ਨੇ 4 ਯੂਨੀਵਰਸਿਟੀਆਂ ਨੂੰ ਚੀਨ ਨਾਲ ਹਿੱਸੇਦਾਰੀ ਰੱਦ ਕਰਨ ਦੇ ਦਿੱਤੇ ਆਦੇਸ਼

Thursday, May 27, 2021 - 07:03 PM (IST)

ਕੈਨੇਡਾ: ਅਲਬਰਟਾ ਸੂਬੇ ਨੇ 4 ਯੂਨੀਵਰਸਿਟੀਆਂ ਨੂੰ ਚੀਨ ਨਾਲ ਹਿੱਸੇਦਾਰੀ ਰੱਦ ਕਰਨ ਦੇ ਦਿੱਤੇ ਆਦੇਸ਼

ਓਟਾਵਾ (ਏ.ਐੱਨ.ਆਈ.) ਕੈਨੇਡਾ ਦੇ ਅਲਬਰਟਾ ਸੂਬੇ ਦੀ ਸਰਕਾਰ ਨੇ ਕੈਨੇਡੀਅਨ ਬੌਧਿਕ ਜਾਇਦਾਦ ਦੀ ਸੰਭਾਵਿਤ ਚੋਰੀ ਦਾ ਹਵਾਲਾ ਦਿੰਦਿਆਂ ਚਾਰ ਯੂਨੀਵਰਸਟੀਆਂ ਨੂੰ ਚੀਨ ਅਤੇ ਚੀਨੀ ਕਮਿਊਨਿਸਟ ਪਾਰਟੀ ਨਾਲ ਜੁੜੀਆਂ ਨਵੀਆਂ ਜਾਂ ਨਵਿਆਉਣਯੋਗ ਪਾਰਟਨਰਸ਼ਿਪਾਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ।

ਕੈਨੇਡਾ ਦੇ ਸੀਟੀਵੀ ਨਿਊਜ਼ ਨੇ ਦੱਸਿਆ ਕਿ ਸੂਬੇ ਨੇ ਕੈਲਗਰੀ ਯੂਨੀਵਰਸਿਟੀ, ਐਲਬਰਟਾ ਯੂਨੀਵਰਸਿਟੀ, ਲੈਥਬ੍ਰਿਜ ਯੂਨੀਵਰਸਿਟੀ ਅਤੇ ਅਥਾਬਸਕਾ ਯੂਨੀਵਰਸਿਟੀ ਨੂੰ ਚੀਨੀ ਸੰਸਥਾਵਾਂ ਨਾਲ ਸਬੰਧਾਂ ਬਾਰੇ ਇਕ ਪੱਤਰ ਭੇਜਿਆ ਹੈ। ਅਲਬਰਟਾ ਦੇ ਉਨੱਤ ਸਿਖਿਆ ਮੰਤਰੀ ਡੇਮਟ੍ਰੀਓਸ ਨਿਕੋਲਾਈਡਜ਼ ਨੇ ਇਕ ਬਿਆਨ ਵਿਚ ਕਿਹਾ,"ਮੈਂ ਕੈਨੇਡੀਅਨ ਬੌਧਿਕ ਜਾਇਦਾਦ ਦੀ ਸੰਭਾਵਿਤ ਚੋਰੀ ਬਾਰੇ ਡੂੰਘਾਈ ਨਾਲ ਚਿੰਤਤ ਹਾਂ। ਮੈਨੂੰ ਇਹ ਚਿੰਤਾ ਵੀ ਹੈ ਕਿ ਚੀਨ ਦੀਆਂ ਸੈਨਿਕ ਅਤੇ ਖੁਫੀਆ ਏਜੰਸੀਆਂ ਦੁਆਰਾ ਪੀਪਲਜ਼ ਰੀਪਬਲਿਕ ਆਫ ਚਾਈਨਾ ਨਾਲ ਖੋਜ ਸਾਂਝੇਦਾਰੀ ਵਰਤੀ ਜਾ ਸਕਦੀ ਹੈ।" ਨਿਕੋਲਾਈਡਜ਼ ਨੇ ਅੱਗੇ ਕਿਹਾ,"ਮੇਰੀ ਤਰਜੀਹ ਕੈਨੇਡੀਅਨ ਬੌਧਿਕ ਜਾਇਦਾਦ ਦੀ ਰੱਖਿਆ ਲਈ ਸੈਕੰਡਰੀ ਸੰਸਥਾਵਾਂ ਨਾਲ ਕੰਮ ਕਰਨਾ ਅਤੇ ਇਹ ਯਕੀਨੀ ਕਰਨਾ ਹੈ ਕਿ ਅਲਬਰਟਾ ਸੰਸਥਾਵਾਂ ਉਹਨਾਂ ਸੰਸਥਾਵਾਂ ਨਾਲ ਸਮਝੌਤੇ ਨਾ ਕਰੇ ਜੋ ਸਾਡੇ ਦੇਸ਼ ਦੇ ਮੁੱਢਲੇ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਗੀਆਂ।"

ਪੜ੍ਹੋ ਇਹ ਅਹਿਮ ਖਬਰ - FDA ਨੇ ਕੋਵਿਡ-19 ਦੇ ਇਲਾਜ ਲਈ ਤੀਜੀ ਐਂਟੀਬੌਡੀ ਦਵਾਈ ਨੂੰ ਦਿੱਤੀ ਮਨਜ਼ੂਰੀ

ਕੈਲਗਰੀ ਯੂਨੀਵਰਸਿਟੀ ਅਤੇ ਲੈਥਬ੍ਰਿਜ ਯੂਨੀਵਰਸਿਟੀ ਨੇ ਸਵੀਕਾਰ ਕੀਤਾ ਕਿ ਉਹਨਾਂ ਨੂੰ ਸੂਬੇ ਦਾ ਪੱਤਰ ਮਿਲਿਆ ਸੀ।ਮਾਰਗਰੇਟ ਮੈਕਕੁਆਗ-ਜੌਹਨਸਟਨ, ਜੋ ਕਿ ਓਟਾਵਾ ਅਤੇ ਐਲਬਰਟਾ ਯੂਨੀਵਰਸਿਟੀ ਦੀ ਚਾਈਨਾ ਇੰਸਟੀਚਿਊਟ ਦੇ ਸੀਨੀਅਰ ਫੈਲੋ ਹੈ, ਦਾ ਮੰਨਣਾ ਹੈ ਕਿ ਸੂਬੇ ਵਿਚ ਚੀਨ ਦੀ ਭਾਈਵਾਲੀ ਦੀ ਸਮੀਖਿਆ ਇਕ ਚੰਗਾ ਕਦਮ ਹੈ ਅਤੇ ਇਸ ਨੂੰ ਹੋਰ ਸੂਬਿਆਂ ਵਿਚ ਵੀ ਦੁਹਰਾਇਆ ਜਾ ਸਕਦਾ ਹੈ। ਮੈਕਕੁਆਇਗ-ਜੌਹਨਸਟਨ ਨੇ ਸੀਟੀਵੀ ਨਿਊਜ਼ ਨੂੰ ਦੱਸਿਆ,"ਕੈਨੇਡਾ ਵਿਚ ਕੋਈ ਵੀ ਵਿਅਕਤੀ ਚੀਨ ਵਿਚ ਹਮਰੁਤਬਾ ਨਾਲ ਸੰਵੇਦਨਸ਼ੀਲ ਤਕਨਾਲੋਜੀ ਉੱਤੇ ਸਾਂਝੇਦਾਰੀ ਕਰ ਸਕਦਾ ਹੈ। ਉਨ੍ਹਾਂ ਦੀ ਖੋਜ ਚੀਨੀ ਸੈਨਾ ਦੁਆਰਾ ਕੀਤੀ ਜਾ ਸਕਦੀ ਹੈ ਅਤੇ ਮੈਨੂੰ ਨਹੀਂ ਲਗਦਾ ਕਿ ਖੋਜੀ ਅਜਿਹਾ ਕਰਨਾ ਚਾਹੁੰਦੇ ਹਨ।"

ਜ਼ਿਕਰਯੋਗ ਹੈ ਕਿ ਪਿਛਲੇ ਸਾਲ, ਟਰੰਪ ਪ੍ਰਸ਼ਾਸਨ ਨੇ ਕੁਝ ਚੀਨੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ 'ਤੇ ਬੌਧਿਕ ਜਾਇਦਾਦ ਚੋਰੀ ਕਰਨ ਦੇ ਦੋਸ਼ ਲਾਉਣ ਤੋਂ ਬਾਅਦ ਉਨ੍ਹਾਂ ਦੇ ਸੰਯੁਕਤ ਰਾਜ ਵਿਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਸੀ।


author

Vandana

Content Editor

Related News