'ਕਿਹਾ ਨਹੀਂ ਜਾ ਸਕਦਾ ਕਿ ਇਮਰਾਨ ਖਾਨ ਨਾਲ ਰਾਸ਼ਟਰਪਤੀ ਬਾਈਡੇਨ ਕਦੋਂ ਗੱਲ ਕਰਨਗੇ'

Tuesday, Sep 28, 2021 - 02:08 PM (IST)

'ਕਿਹਾ ਨਹੀਂ ਜਾ ਸਕਦਾ ਕਿ ਇਮਰਾਨ ਖਾਨ ਨਾਲ ਰਾਸ਼ਟਰਪਤੀ ਬਾਈਡੇਨ ਕਦੋਂ ਗੱਲ ਕਰਨਗੇ'

ਵਾਸ਼ਿੰਗਟਨ (ਭਾਸ਼ਾ): ਵ੍ਹਾਈਟ ਹਾਊਸ ਦੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਉਹ ਇਸ ਗੱਲ ਦਾ 'ਅੰਦਾਜ਼ਾ' ਨਹੀਂ ਲਗਾ ਸਕਦੀ ਕਿ ਰਾਸ਼ਟਰਪਤੀ ਜੋਅ ਬਾਈਡੇਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕਦੋਂ ਗੱਲ ਕਰਨਗੇ। ਉਂਝ ਦੋਹਾਂ ਦੇਸ਼ਾਂ ਵਿਚਾਲੇ ਉੱਚ ਪੱਧਰ 'ਤੇ ਗੱਲਬਾਤ ਹੋ ਰਹੀ ਹੈ। ਹਾਲ ਹੀ ਵਿਚ ਅਮਰੀਕੀ ਮੀਡੀਆ ਨੂੰ ਦਿੱਤੇ ਕਈ ਇੰਟਰਵਿਊ ਵਿਚ ਇਮਰਾਨ ਨੇ ਸ਼ਿਕਾਇਤ ਕੀਤੀ ਸੀ ਕਿ ਇਕ 'ਬਿਜ਼ੀ' ਰਾਸ਼ਟਰਪਤੀ ਬਾਈਡੇਨ ਨੇ ਉਹਨਾਂ ਨਾਲ ਗੱਲ ਕਰਨ ਖੇਚਲ ਨਹੀਂ ਕੀਤੀ ਭਾਵੇਂਕਿ ਅਫਗਾਨਿਸਤਾਨ ਨੂੰ ਸਥਿਰ ਕਰਨ ਵਿਚ ਵਾਸ਼ਿੰਗਟਨ ਨੂੰ ਪਾਕਿਸਤਾਨ ਦਾ ਸਮਰਥਨ ਚਾਹੀਦਾ ਸੀ। 

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਨਿਯਮਿਤ ਪ੍ਰੈੱਸ ਵਾਰਤਾ ਦੌਰਾਨ ਸੋਮਵਾਰ ਨੂੰ ਇਹ ਪੁੱਛੇ ਜਾਣ 'ਤੇ ਕੀ ਬਾਈਡੇਨ ਜਲਦ ਹੀ ਇਮਰਾਨ ਨੂੰ ਫੋਨ ਕਰ ਸਕਦੇ ਹਨ ਜਾਂ ਨਹੀਂ ਦੇ ਜਵਾਬ ਵਿਚ ਉਹਨਾਂ ਨੇ ਕਿਹਾ,''ਮੇਰੇ ਕੋਲ ਇਸ ਸਮੇਂ ਅੰਦਾਜ਼ਾ ਲਗਾਉਣ ਲਈ ਕੁਝ ਵੀ ਨਹੀਂ ਹੈ। ਜੇਕਰ ਉਹ ਕੋਈ ਗੱਲ-ਮੁਲਾਕਾਤ ਕਰਦੇ ਹਨ ਤਾਂ ਅਸੀਂ ਨਿਸ਼ਚਿਤ ਤੌਰ 'ਤੇ ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਦੱਸਾਂਗੇ।'' ਪ੍ਰੈੱਸ ਵਾਰਤਾ ਵਿਚ ਮੀਡੀਆ ਨੇ ਇਸ ਗੱਲ 'ਤੇ ਰੌਸ਼ਨੀ ਪਾਈ ਕਿ ਜਦੋਂ ਰਾਸ਼ਟਰਪਤੀ ਬਾਈਡੇਨ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਕਰ ਰਹੇ ਸਨ ਉਦੋਂ ਇਮਰਾਨ ਨੇ ਸੰਯੁਕਤ ਰਾਸ਼ਟਰ ਵਿਚ ਮੰਚ 'ਤੇ ਕਦਮ ਰੱਖਿਆ ਅਤੇ ਅਫਗਾਨਿਸਤਾਨ ਵਿਚ ਅਮਰੀਕਾ ਦੀਆਂ ਕਾਰਵਾਈਆਂ ਦੀ ਤਿੱਖੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਇਮਰਾਨ ਨੇ ਆਪਣੇ ਅਤੇ ਰਾਸ਼ਟਰਪਤੀ ਬਾਈਡੇਨ ਵਿਚਕਾਰ ਸਿੱਧੇ ਤੌਰ 'ਤੇ ਗੱਲਬਾਤ ਦੀ ਕਮੀ 'ਤੇ ਅਫਸੋਸ ਜਤਾਇਆ। 

ਪੜ੍ਹੋ ਇਹ ਅਹਿਮ ਖਬਰ - ਚੀਨ ਤੋਂ ਮਦਦ ਦੀ ਪਹਿਲੀ ਖੇਪ ਜਲਦ ਪਹੁੰਚੇਗੀ ਅਫਗਾਨਿਸਤਾਨ, ਤਾਲਿਬਾਨ ਨੇ ਕਿਹਾ- ਧੰਨਵਾਦ

ਇਸ ਦਾ ਜਵਾਬ ਦਿੰਦੇ ਹੋਏ ਸਾਕੀ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਵਿਚ ਵਿਦੇਸ਼ ਮੰਤਰਾਲਾ, ਰੱਖਿਆ ਮੰਤਰਾਲਾ ਅਤੇ ਬਾਈਡੇਨ ਪ੍ਰਸ਼ਾਸਨ ਦੇ ਹੋਰ ਪ੍ਰਮੁੱਖ ਘਟਕਾਂ ਦੇ ਨੇਤਾਵਾਂ ਨਾਲ ਉੱਚ ਪੱਧਰ 'ਤੇ ਸੰਪਰਕ ਵਿਚ ਹੈ। ਉਹਨਾਂ ਨੇ ਕਿਹਾ,''ਇਸ ਵੇਲੇ ਰਾਸ਼ਟਰਪਤੀ ਨੇ ਹਰ ਵਿਦੇਸ਼ੀ ਨੇਤਾ ਨਾਲ ਗੱਲ ਨਹੀਂ ਕੀਤੀ ਹੈ, ਇਹ ਬਿਲਕੁੱਲ ਸੱਚ ਹੈ ਪਰ ਨਿਸ਼ਚਿਤ ਤੌਰ 'ਤੇ ਉਹਨਾਂ ਕੋਲ ਇਕ ਟੀਮ ਹੈ-ਇਕ ਮਾਹਰ ਟੀਮ ਜਿਸ ਨੂੰ ਇਸੇ ਕੰਮ ਲਈ ਰੱਖਿਆ ਗਿਆ ਹੈ।


author

Vandana

Content Editor

Related News