ਕੀ ਐਸਟ੍ਰਾਜ਼ੇਨੇਕਾ ਮਗਰੋਂ ਫਾਈਜ਼ਰ ਦੀ ਵੈਕਸੀਨ ਲਈ ਜਾ ਸਕਦੀ ਹੈ? ਜਾਣੋ ਜਵਾਬ

Tuesday, Jun 01, 2021 - 12:27 PM (IST)

ਕੀ ਐਸਟ੍ਰਾਜ਼ੇਨੇਕਾ ਮਗਰੋਂ ਫਾਈਜ਼ਰ ਦੀ ਵੈਕਸੀਨ ਲਈ ਜਾ ਸਕਦੀ ਹੈ? ਜਾਣੋ ਜਵਾਬ

ਮੈਲਬੌਰਨ (ਭਾਸ਼ਾ) : ਐਸਟ੍ਰਾਜ਼ੇਨੇਕਾ ਵੈਕਸੀਨ ਲਈ ਯੋਗਤਾ ਵਿਚ ਬਦਲਾਅ, ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਅਤੇ ਸਪਲਾਈ ਦੀਆਂ ਰੁਕਾਵਟਾਂ ਦਰਮਿਆਨ ਕਈ ਲੋਕ ਸੋਚ ਰਹੇ ਹਨ ਕਿ ਕੀ ਉਹ ਕੋਵਿਡ-19 ਦੀਆਂ ਵੱਖ-ਵੱਖ ਵੈਕਸੀਨ ਨੂੰ ‘ਮਿਕਸ ਐਂਡ ਮੈਚ’ ਕਰਕੇ ਲੈ ਸਕਦੇ ਹਨ। ਇਸ ਦਾ ਮਤਲਬ ਹੈ, ਉਦਾਹਰਣ ਲਈ ਪਹਿਲੀ ਖ਼ਰਾਕ ਦੇ ਰੂਪ ਵਿਚ ਐਸਟ੍ਰਾਜ਼ੇਨੇਕਾ ਵੈਕਸੀਨ, ਦੂਜੀ ਖ਼ੁਰਾਕ ਦੇ ਰੂਪ ਵਿਚ ਫਾਈਜ਼ਰ ਵਰਗੀ ਇਕ ਵੱਖ ਵੈਕਸੀਨ ਅਤੇ ਬਾਅਦ ਵਿਚ ਹੋਰ ਟੀਕਿਆਂ ਨਾਲ ਬੂਸਟਰ। ਇਸ ਨੂੰ ਲੈ ਕੇ ਚੱਲ ਰਹੇ ਕਈ ਅਧਿਐਨਾਂ ਦਰਮਿਆਨ ਹਾਲ ਹੀ ਵਿਚ ਸਪੇਨ ਅਤੇ ਬ੍ਰਿਟੇਨ ਵਿਚ ਵੈਕਸੀਨ ਨੂੰ ਮਿਲਾ ਕੇ ਲੈਣ ਨਾਲ ਜੁੜੇ ਅੰਕੜੇ ਜਾਰੀ ਕੀਤੇ ਗਏ ਹਨ ਅਤੇ ਇਹ ਅੰਕੜੇ ਬਹੁਤ ਆਸ਼ਾਜਨਕ ਹਨ ਅਤੇ ਦੱਸਦੇ ਹਨ ਕਿ ਮਿਕਸ ਐਂਡ ਮੈਚ ਸ਼ੈਡਿਊਲ ਇਕ ਹੀ ਟੀਕੇ ਦੀਆਂ 2 ਖ਼ੁਰਾਕਾਂ ਦੀ ਤੁਲਨਾ ਵਿਚ ਉਚ ਐਂਟੀਬਾਡੀ ਪੱਧਰ ਦੇ ਸਕਦਾ ਹੈ। ਆਸਟ੍ਰੇਲੀਆ ਦੇ ਡਰੱਗ ਰੈਗੂਲੇਟਰ ਥੇਰੇਪਿਊਟਿਕ ਗੁਡਸ ਐਡਮਿਨੀਸਟ੍ਰੇਸ਼ਨ (ਟੀਜੀਏ) ਨੇ ਅਜੇ ਤੱਕ ਮਿਕਸ ਐਂਡ ਮੈਚ ਕੋਵਿਡ-19 ਟੀਕਾਕਰਨ ਪ੍ਰੋਗਰਾਮ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਕੁੱਝ ਦੇਸ਼ ਪਹਿਲਾਂ ਤੋਂ ਹੀ ਅਜਿਹਾ ਕਰ ਰਹੇ ਹਨ। 

ਇਹ ਵੀ ਪੜ੍ਹੋ: ਮਾਹਰਾਂ ਦੀ ਚਿਤਾਵਨੀ, ਕੋਰੋਨਾ ਮਹਾਮਾਰੀ ਵਾਰ-ਵਾਰ ਆਵੇਗੀ, ਕੋਵਿਡ-26 ਅਤੇ ਕੋਵਿਡ-32 ਦੇ ਵੀ ਚਾਂਸ!

2 ਵੈਕਸੀਨ ਨੂੰ ਲੈਣ ਨਾਲ ਕੀ ਫ਼ਾਇਦਾ?
ਜੇਕਰ ਕੋਵਿਡ-19 ਦੇ ਵੈਕਸੀਨੇਸ਼ਨ ਪ੍ਰੋਗਰਾਮ ਵਿਚ ਵੈਕਸੀਨ ਦੇ ਮਿਸ਼ਰਨ ਦੀ ਇਜਾਜ਼ਤ ਹੋਵੇ ਤਾਂ ਇਸ ਨਾਲ ਸੁਵਿਧਾ ਵਧੇਗੀ ਅਤੇ ਇਕ ਸੁਵਿਧਾਜਨਕ ਟੀਕਾਕਰਨ ਪ੍ਰੋਗਰਾਮ ਹੋਣ ਨਾਲ ਅਸੀਂ ਗਲੋਬਲ ਸਪਲਾਈ ਰੁਕਾਵਟਾਂ ਦਾ ਸਾਹਮਣਾ ਕਰਨ ਵਿਚ ਸਮਰਥ ਹੋਵਾਂਗੇ। ਜੇਕਰ ਇਕ ਟੀਕੇ ਦੀ ਕਮੀ ਹੈ ਤਾਂ ਸਪਲਾਈ ਲਈ ਇੰਤਜ਼ਾਰ ਕਰਨ ਲਈ ਪੂਰੇ ਪ੍ਰੋਗਰਾਮ ਨੂੰ ਰੋਕਣ ਦੀ ਬਜਾਏ, ਪ੍ਰਗਰਾਮ ਇਕ ਵੱਖ ਟੀਕੇ ਨਾਲ ਜ਼ਾਰੀ ਰੱਖ ਸਕਦੇ ਹਨ। ਭਾਵੇਂ ਹੀ ਕਿਸੇ ਨੂੰ ਪਹਿਲੀ ਖ਼ੁਰਾਕ ਦੇ ਰੂਪ ਵਿਚ ਕੋਈ ਵੀ ਟੀਕਾ ਦਿੱਤਾ ਗਿਆ ਹੋਵੇ। ਜੇਕਰ ਇਕ ਟੀਕਾ ਵਾਇਰਸ ਦੇ ਇਕ ਨਿਸ਼ਚਿਤ ਪ੍ਰਕਾਰ ਖ਼ਿਲਾਫ਼ ਦੂਜੇ ਦੀ ਤੁਲਨਾ ਵਿਚ ਘੱਟ ਪ੍ਰਭਾਵੀ ਹੈ ਤਾਂ ਮਿਕਸ ਐਂਡ ਮੈਚ ਸ਼ੈਡਿਊਲ ਇਹ ਯਕੀਨੀ ਕਰ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਘੱਟ ਪ੍ਰਭਾਵੀ ਟੀਕੇ ਦੀ ਇਕ ਖ਼ਰਾਕ ਮਿਲੀ ਹੈ, ਉਨ੍ਹਾਂ ਨੂੰ ਇਕ ਵੈਕਸੀਨ ਦੇ ਨਾਲ ਬੂਸਟਰ ਮਿਲ ਸਕਦਾ ਹੈ ਜੋ ਕਿ ਵਾਇਰਸ ਦੇ ਉਸ ਸੰਸਕਰਨ ਖ਼ਿਲਾਫ਼ ਜ਼ਿਆਦਾ ਪ੍ਰਭਾਵੀ ਹੈ। ਕੁੱਝ ਦੇਸ਼ ਪਹਿਲਾਂ ਤੋਂ  ਹੀ ਮਿਕਸ ਐਂਡ ਮੈਚ ਵੈਕਸੀਨ ਸ਼ੈਡਿਊਲ ਦੀ ਵਰਤੋਂ ਕਰ ਰਹੇ ਹਨ, ਕਿਉਂਕਿ ਐਸਟ੍ਰਾਜ਼ੇਨੇਕਾ ਵੈਕਸੀਨ ਦੇ ਬਾਰੇ ਵਿਚ ਸਿਫਾਰਿਸ਼ਾਂ ਨੂੰ ਬਦਲਣ ਦੇ ਬਾਅਦ ਖ਼ੂਨ ਦੇ ਥੱਕੇ ਜੰਮਣ/ਖ਼ੂਨ ਵੱਗਣ ਦੀ ਸਥਿਤੀ ਦਾ ਇਥ ਬਹੁਤ ਹੀ ਦੁਰਲਭ ਬੁਰਾ ਪ੍ਰਭਾਵ ਹੈ। ਯੂਰਪ ਦੇ ਕਈ ਦੇਸ਼ ਹੁਣ  ਨੌਜਵਾਨਾਂ ਨੂੰ ਸਲਾਹ ਦੇ ਰਹੇ ਹਨ ਕਿ ਇਸ ਵੈਕਸੀਨ ਦੀ ਪਹਿਲੀ ਖ਼ੁਰਾਕ ਲੈਣ ਦੇ ਬਾਅਦ ਹੁਣ ਉਨ੍ਹਾਂ ਨੂੰ ਦੂਜੀ ਖ਼ੁਰਾਕ ਦੇ ਰੂਪ ਵਿਚ ਇਕ ਵਿਕਲਪਕ ਟੀਕਾ ਲੈਣਾ ਚਾਹੀਦਾ ਹੈ। ਆਮ ਤੌਰ ’ਤੇ ਫਾਈਜ਼ਰ ਵਰਗੇ ਐਮ.ਆਰ.ਐਨ.ਏ. ਟੀਕੇ। ਜਰਮਨੀ, ਫਰਾਂਸ, ਸਵੀਡਨ, ਨਾਰਵੇ ਅਤੇ ਡੈਨਮਾਰਕ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹਨ ਜੋ ਇਸ ਕਾਰਨ ਤੋਂ ਮਿਸ਼ਰਤ ਟੀਕਾਕਰਨ ਪ੍ਰੋਗਰਾਮ ਦੀ ਸਲਾਹ ਦੇ ਰਹੇ ਹਨ।

ਇਹ ਵੀ ਪੜ੍ਹੋ: ਦੁਰਲਭ ਬੀਮਾਰੀ ਨਾਲ ਪੀੜਤ 5 ਮਹੀਨੇ ਦੇ ਬੱਚੇ ਨੂੰ ਦਿੱਤੀ ਗਈ ‘ਚਮਤਕਾਰੀ ਦਵਾਈ’, ਇਕ ਖ਼ੁਰਾਕ ਦੀ ਕੀਮਤ 18 ਕਰੋੜ ਤੋਂ ਵੱਧ

ਕੀ ਇਹ ਸੁਰੱਖਿਅਤ ਹੈ?
ਮਈ ਵਿਚ ਲੈਂਸੇਟ ਵਿਚ ਪ੍ਰਕਾਸ਼ਿਤ ਯੂਕੇ ਮਿਕਸ ਐਂਡ ਮੈਚ ਅਧਿਐਨ ਵਿਚ, 50 ਸਾਲ ਤੋਂ ਵੱਧ ਉਮਰ ਦੇ 830 ਬਾਲਗਾਂ ਨੂੰ ਪਹਿਲਾਂ ਫਾਈਜ਼ਰ ਜਾਂ ਐਸਟਰਾਜ਼ੇਨੇਕਾ ਦੇ ਟੀਕੇ ਲਗਾਉਣ ਲਈ ਚੁਣਿਆ ਗਿਆ, ਫਿਰ ਬਾਅਦ ਵਿਚ ਦੂਜਾ ਟੀਕਾ ਲਗਾਇਆ ਗਿਆ। ਇਸ ਪ੍ਰਯੋਗ ਤੋਂ ਬਾਅਦ ਇਹ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਮਿਸ਼ਰਤ ਵੈਕਸੀਨ ਲਈ, ਉਨ੍ਹਾਂ ਵਿਚ ਇਕ ਹੀ ਤਰ੍ਹਾਂ ਦੀਆਂ ਦੋਵੇਂ ਵੈਕਸੀਨ ਲੈਣ ਦੇ ਬਾਅਦ ਦੇ ਪ੍ਰਭਾਵਾਂ ਦੀ ਗੈਰ ਮਾਨਕ ਅਨੁਸੂਚੀ ਦੇ ਮੁਕਾਬਲੇ ਟੀਕੇ ਦੀ ਦੂਜੀ ਖ਼ੁਰਾਕ ਦੇ ਬਾਅਦ ਹਲਕੇ ਤੋਂ ਮੱਧਮ ਲੱਛਣ ਵਿਕਸਿਤ ਹੋਣ ਦੀ ਸੰਭਵਾਨਾ ਜ਼ਿਆਦਾ ਸੀ, ਜਿਸ ਵਿਚ ਟੀਕੇ ਵਾਲੀ ਥਾਂ ’ਤੇ ਠੰਡਾ ਲੱਗਣਾ, ਥਕਾਵਟ, ਬੁਖ਼ਾਰ, ਸਿਰਦਰਦ, ਜੋੜਾਂ ਵਿਚ ਦਰਦ, ਮਾਸਪੇਸ਼ੀਆਂ ਵਿਚ ਦਰਦ ਸ਼ਾਮਲ ਸਨ। ਹਾਲਾਂਕਿ ਇਹ ਪ੍ਰਤੀਕ੍ਰਿਆਵਾਂ ਥੋੜ੍ਹੇ ਸਮੇਂ ਲਈ ਸਨ ਅਤੇ ਹੋਰ ਸੁਰੱਖਿਆ ਚਿੰਤਾਵਾਂ ਨਹੀਂ ਸਨ। ਖੋਜਕਰਤਾ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਪੈਰਾਸੀਟਾਮੋਲ ਦੀ ਸ਼ੁਰੂਆਤੀ ਅਤੇ ਨਿਯਮਤ ਵਰਤੋ ਨਾਲ ਇਨ੍ਹਾਂ ਪ੍ਰਤੀਕਿਰਿਆਵਾਂ ਦੀ ਬਾਰੰਬਾਰਤਾ ਘੱਟ ਹੋ ਜਾਂਦੀ ਹੈ। ਸਪੇਨ ਵਿਚ ਇਕ ਹੋਰ ਸਮਾਨ ਅਧਿਐਨ (ਜਿਸ ਦੀ ਅਜੇ ਤਕ ਸਮੀਖਿਆ ਨਹੀਂ ਕੀਤੀ ਗਈ) ਨੇ ਪਾਇਆ ਕਿ ਜ਼ਿਆਦਾਤਰ ਮਾੜੇ ਪ੍ਰਭਾਵ ਹਲਕੇ ਜਾਂ ਦਰਮਿਆਨੇ ਅਤੇ ਥੋੜ੍ਹੇ ਸਮੇਂ ਦੇ (ਦੋ ਤੋਂ ਤਿੰਨ ਦਿਨ) ਸਨ, ਅਤੇ ਇਕ ਹੀ ਟੀਕੇ ਦੀਆਂ ਦੋ ਖ਼ੁਰਾਕਾਂ ਲੈਣ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਦੇ ਸਮਾਨ ਸਨ। 

ਇਹ ਵੀ ਪੜ੍ਹੋ: WHO ਨੇ ਭਾਰਤ ’ਚ ਪਾਏ ਗਏ ਵਾਇਰਸ ਦੇ ਰੂਪਾਂ ਦਾ ਕੀਤਾ ਨਾਮਕਰਨ, ‘ਕੱਪਾ’ ਅਤੇ ‘ਡੈਲਟਾ’ ਰੱਖਿਆ ਨਾਮ

ਕੀ ਇਹ ਪ੍ਰਭਾਵੀ ਹੈ?
ਸਵੇਨ ਦੇ ਅਧਿਐਨ ਵਿਚ ਦੇਖਿਆ ਗਿਆ ਕਿ ਐਸਟ੍ਰਾਜ਼ੇਨੇਕਾ ਦੀ ਸ਼ੁਰੂਆਤੀ ਖ਼ੁਰਾਕ ਦੇ ਬਾਅਦ ਫਾਈਜ਼ਰ ਬੂਸਟਰ ਪ੍ਰਾਪਤ ਕਰਨ ਦੇ 14 ਦਿਨਾਂ ਦੇ ਬਾਅਦ ਲੋਕਾਂ ਵਿਚ ਐਂਟੀਬਾਡੀ ਦਾ ਪੱਧਰ ਕਾਫ਼ੀ ਜ਼ਿਆਦਾ ਸੀ। ਇਹ ਐਂਟੀਬਾਡੀ ਲੈਬ ਟੈਸਟ ਵਿਚ ਕੋਰੋਨਾਵਾਇਰਸ ਨੂੰ ਪਛਾਣਨ ਅਤੇ ਅਯੋਗ ਕਰਨ ਵਿਚ ਸਮਰਥ ਸਨ। ਪਹਿਲਾਂ ਦੇ ਪ੍ਰੀਖਣ ਦੇ ਅੰਕੜਿਆਂ ਮੁਤਾਬਕ ਐਸਟ੍ਰਾਜ਼ੇਨੇਕਾ ਵੈਕਸੀਨ ਦੀਆਂ 2 ਖ਼ੁਰਾਕਾ ਪ੍ਰਾਪਤ ਕਰਨ ਦੇ ਮੁਕਾਬਲੇ ਫਾਈਜ਼ਰ ਬੂਸਟਰ ਦੀ ਇਹ ਪ੍ਰਤੀਕਿਰਿਆ ਜ਼ਿਆਦਾ ਅਸਰਕਾਰਕ ਪ੍ਰਤੀਤ ਹੁੰਦੀ ਹੈ। ਫਾਈਜ਼ਰ ਦੇ ਬਾਅਦ ਐਸਟ੍ਰਾਜ਼ੇਨੇਕਾ ਲੈਣ ਦੇ ਪ੍ਰਤੀਰੋਧਕ ਪ੍ਰਤੀਕਰਮ ਦਾ ਪਤਾ ਨਹੀਂ ਲੱਗਿਆ ਹੈ ਪਰ ਬ੍ਰਿਟੇਨ ਕੋਲ ਜਲਦ ਹੀ ਇਸ ਸੰਯੋਜਨ ਦੇ ਨਤੀਜੇ ਉਪਲੱਬਧ ਹੋਣਗੇ। ਕੋਵਿਡ-19 ਨੂੰ ਰੋਕਣ ਵਿਚ ਮਿਕਸ ਐਂਡ ਮੈਚ ਸ਼ੈਡਿਊਲ ਕਿੰਨੇ ਪ੍ਰਭਾਵੀ ਹਨ, ਇਸ ’ਤੇ ਹੁਣ ਤੱਕ ਕੋਈ ਅੰਕੜਾ ਉਪਲਬੱਧ ਨਹੀਂ ਹੈ ਪਰ ਸੰਭਵਾਨਾ ਹੈ ਕਿ ਇਸ ਦੇ ਨਤੀਜੇ ਚੰਗੇ ਹੀ ਹੋਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News