ਸੀਰੀਆ ''ਚ ਆਈ. ਐੱਸ. ਟਿਕਾਣਿਆਂ ''ਤੇ ਹਮਲੇ, 26 ਮੌਤਾਂ
Saturday, Jul 21, 2018 - 07:35 PM (IST)

ਬੈਰੂਤ (ਏ. ਐੱਫ. ਪੀ.)—ਪੱਛਮੀ ਸੀਰੀਆ ਦੇ ਦਾਰਾ ਸੂਬੇ 'ਚ ਇਸਲਾਮਿਕ ਸਟੇਟ ਦੇ ਕਬਜ਼ੇ ਵਾਲੇ ਇਲਾਕੇ 'ਚ ਕੀਤੇ ਗਏ ਹਵਾਈ ਹਮਲਿਆਂ ਵਿਚ 26 ਗੈਰ-ਫੌਜੀ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਸੀਰੀਆਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਮੁਖੀ ਰਮੀ ਅਬਦੇਲ ਰਹਿਮਾਨ ਨੇ ਕਿਹਾ ਕਿ ਸੀਰੀਆਈ ਸ਼ਾਸਨ ਅਤੇ ਉਸ ਦੇ ਸਹਿਯੋਗੀ ਰੂਸ ਦੇ ਜਹਾਜ਼ਾਂ ਵਲੋਂ ਦਾਰਾ ਸਥਿਤ ਆਈ. ਐੱਸ. ਦੇ ਟਿਕਾਣਿਆਂ 'ਤੇ ਕੀਤੇ ਗਏ ਹਮਲਿਆਂ ਵਿਚ ਮਾਰੇ ਲੋਕਾਂ ਵਿਚ ਬੱਚੇ ਵੀ ਸ਼ਾਮਲ ਹਨ।