ਅਮਰੀਕਾ : ਕੰਬੋਡੀਅਨ ਮੂਲ ਦੇ ਅਮਰੀਕੀ ਨਾਗਰਿਕ ਨੇ ਮੇਅਰ ਵਜੋਂ ਚੁੱਕੀ ਸਹੁੰ

Tuesday, Jan 04, 2022 - 03:01 PM (IST)

ਅਮਰੀਕਾ : ਕੰਬੋਡੀਅਨ ਮੂਲ ਦੇ ਅਮਰੀਕੀ ਨਾਗਰਿਕ ਨੇ ਮੇਅਰ ਵਜੋਂ ਚੁੱਕੀ ਸਹੁੰ

ਬੋਸਟਨ (ਭਾਸ਼ਾ): ਅਮਰੀਕਾ ‘ਚ ਪਹਿਲੀ ਵਾਰ ਕੰਬੋਡੀਅਨ ਮੂਲ ਦੇ ਵਿਅਕਤੀ ਨੂੰ ਮੇਅਰ ਚੁਣਿਆ ਗਿਆ ਹੈ। ਕੰਬੋਡੀਆ ਵਿੱਚ ‘ਖਮੇਰ ਰੂਜ’ (ਕਮਿਊਨਿਸਟ ਸਰਕਾਰ) ਦੇ ਤਾਨਾਸ਼ਾਹੀ ਸ਼ਾਸਨ ਤੋਂ ਬਚਣ ਲਈ ਅਮਰੀਕਾ ਵਿਚ ਸ਼ਰਨ ਲੈਣ ਵਾਲੇ ਸੋਖਾਰੀ ਚਾਉ ਨੂੰ ਸੋਮਵਾਰ ਨੂੰ ਮੈਸਾਚਿਉਸੇਟਸ ਸ਼ਹਿਰ ਲੋਵੇਲ ਦਾ ਮੇਅਰ ਚੁਣਿਆ ਗਿਆ। ਉਹ ਸ਼ਹਿਰ ਦੇ ਪਹਿਲੇ ਏਸ਼ੀਆਈ ਅਮਰੀਕੀ ਮੇਅਰ ਵੀ ਬਣ ਗਏ ਹਨ। 

ਪੜ੍ਹੋ ਇਹ ਅਹਿਮ ਖਬਰ - ਮਾਂ ਦੇ ਜਜ਼ਬੇ ਨੂੰ ਸਲਾਮ, ਦਿਵਿਆਂਗ ਪੁੱਤ ਨੂੰ ਪਿੱਠ 'ਤੇ ਚੁੱਕ ਕੇ ਘੁੰਮਣ ਨਿਕਲੀ ਦੁਨੀਆ (ਤਸਵੀਰਾਂ)

ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਚੌਅ (49) ਨੇ ਕਿਹਾ ਕਿ ਰੱਬ ਅਮਰੀਕਾ ਦਾ ਭਲਾ ਕਰੇ। ਮੈਂ ਇੱਕ ਸ਼ਰਨਾਰਥੀ ਸੀ ਅਤੇ ਹੁਣ ਮੈਂ ਮੈਸੇਚਿਉਸੇਟਸ ਵਿੱਚ ਇੱਕ ਵੱਡੇ ਸ਼ਹਿਰ ਦਾ ਮੇਅਰ ਹਾਂ।ਇੱਥੇ ਦੱਸ ਦਈਏ ਕਿ ਚਾਉ ਅਮਰੀਕਾ ਦੇ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਲਈ ਕੰਮ ਕਰਦੇ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਦੁਨੀਆ ਵਿੱਚ ਕਿਤੇ ਵੀ ਹੋ ਸਕਦਾ ਹੈ। ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਹੈ। ਆਪਣੇ ਉਦਘਾਟਨੀ ਭਾਸ਼ਣ ਵਿੱਚ ਚਾਉ ਨੇ ਆਪਣੇ ਪਰਿਵਾਰ ਦੇ ਕੰਬੋਡੀਆ ਤੋਂ ਭੱਜਣ ਅਤੇ ਲੋਵੇਲ ਵਿੱਚ ਸ਼ਰਨ ਲੈਣ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਉਸ ਨੇ ਸੋਮਵਾਰ ਨੂੰ ਕਿਹਾ ਕਿ ਮੈਨੂੰ ਕੰਬੋਡੀਅਨ ਅਮਰੀਕੀ ਹੋਣ 'ਤੇ ਮਾਣ ਹੈ। ਮੈਂ ਉਹਨਾਂ ਸ਼ਰਨਾਰਥੀਆਂ ਦੇ ਮੋਢਿਆਂ 'ਤੇ ਖੜ੍ਹਾ ਹਾਂ ਜੋ ਮੇਰੇ ਤੋਂ ਪਹਿਲਾਂ ਇਸ ਸ਼ਹਿਰ 'ਚ ਆਏ।

ਪੜ੍ਹੋ ਇਹ ਅਹਿਮ ਖਬਰ -ਭਾਰਤੀ ਮੂਲ ਦੀ ਬ੍ਰਿਟਿਸ਼ ਸਿੱਖ ਮਹਿਲਾ ਫ਼ੌਜੀ ਨੇ ਦੱਖਣੀ ਧਰੁਵ ਦੀ ਯਾਤਰਾ ਕਰ ਰਚਿਆ ਇਤਿਹਾਸ


author

Vandana

Content Editor

Related News