ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਕੋਰੋਨਾ ਵਾਇਰਸ ਸੰਕਰਮਿਤ

11/15/2022 10:22:39 AM

ਨੂਸਾ ਦੁਆ (ਭਾਸ਼ਾ)- ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਸੇਨ ਜੀ-20 ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਇੰਡੋਨੇਸ਼ੀਆ ਦੇ ਬਾਲੀ ਪਹੁੰਚੇ ਸਨ। ਇਸ ਤੋਂ ਪਹਿਲਾਂ ਉਹ ਕੰਬੋਡੀਆ ਦੇ ਫਨੋਮ ਪੇਨ 'ਚ ਆਯੋਜਿਤ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ ਕਈ ਗਲੋਬਲ ਨੇਤਾਵਾਂ ਨੂੰ ਮਿਲੇ ਸਨ।

ਕੰਬੋਡੀਆ ਦੇ ਨੇਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਜਾਰੀ ਕੀਤੀ ਇੱਕ ਪੋਸਟ ਵਿੱਚ ਲਿਖਿਆ ਕਿ ਉਹ ਸੋਮਵਾਰ ਰਾਤ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ ਅਤੇ ਇੱਕ ਇੰਡੋਨੇਸ਼ੀਆਈ ਡਾਕਟਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹ ਕੋਵਿਡ -19 ਦੀ ਲਪੇਟ ਵਿੱਚ ਹਨ। ਸੇਨ ਨੇ ਕਿਹਾ ਕਿ ਉਹ ਕੰਬੋਡੀਆ ਪਰਤ ਰਹੇ ਹਨ ਅਤੇ ਜੀ-20 ਸੰਮੇਲਨ ਅਤੇ ਉਸ ਤੋਂ ਬਾਅਦ ਬੈਂਕਾਕ ਵਿੱਚ ਹੋਣ ਵਾਲੀ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੀਈਸੀ) ਸਮੂਹਿਕ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ।

ਕੰਬੋਡੀਆ ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਮੇਲਨ ਦਾ ਮੇਜ਼ਬਾਨ ਸੀ, ਜੋ ਐਤਵਾਰ ਨੂੰ ਸਮਾਪਤ ਹੋਇਆ। ਕਾਨਫਰੰਸ ਵਿਚ ਸੇਨ ਨੇ ਕਈ ਨੇਤਾਵਾਂ ਨਾਲ ਆਹਮੋ-ਸਾਹਮਣੇ ਮੁਲਾਕਾਤ ਕੀਤੀ। ਬਾਈਡੇਨ ਤੋਂ ਇਲਾਵਾ ਉਹ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਅਤੇ ਕਈ ਹੋਰ ਨੇਤਾਵਾਂ ਨੂੰ ਮਿਲੇ ਸਨ।


cherry

Content Editor

Related News