ਕੈਲੀਫੋਰਨੀਆ ਪੁਲਸ ਅਧਿਕਾਰੀ ''ਤੇ ਹਮਲਾ ਕਰਨ ਵਾਲੇ ਦੀ ਮੌਤ, ਮਾਨਸਿਕ ਰੋਗੀ ਸੀ ਹਮਲਾਵਰ

Friday, Jun 12, 2020 - 09:30 AM (IST)

ਕੈਲੀਫੋਰਨੀਆ ਪੁਲਸ ਅਧਿਕਾਰੀ ''ਤੇ ਹਮਲਾ ਕਰਨ ਵਾਲੇ ਦੀ ਮੌਤ, ਮਾਨਸਿਕ ਰੋਗੀ ਸੀ ਹਮਲਾਵਰ

ਲਾਸ ਏਂਜਲਸ- ਕੈਲੀਫੋਰਨੀਆ ਵਿਚ ਡਿਪਟੀ ਸ਼ੈਰਿਫ ਦੇ ਉਪ ਮੁਖੀ 'ਤੇ ਨਿਸ਼ਾਨਾ ਬਣਾ ਕੇ ਹਮਲਾ ਕਰਨ ਵਾਲੇ ਦੋਸ਼ੀ ਦੀ ਪੁਲਸ ਨਾਲ ਗੋਲੀਬਾਰੀ ਮਗਰੋਂ ਵੀਰਵਾਰ ਨੂੰ ਮੌਤ ਹੋ ਗਈ। ਪਾਸੋ ਰੋਬਲਸ ਸ਼ਹਿਰ ਵਿਚ ਹੋਏ ਇਸ ਹਮਲੇ ਦੇ ਇਕ ਦਿਨ ਬਾਅਦ ਵੀਰਵਾਰ ਦੁਪਹਿਰ ਨੂੰ ਤਿੰਨ ਅਧਿਕਾਰੀਆਂ ਨੂੰ ਹਲਕੀਆਂ ਸੱਟਾਂ ਆਈਆਂ।

PunjabKesari

ਸੈਨ ਲੁਈਸ ਓਬਿਸਪੋ ਸ਼ੈਰਿਫ ਦੇ ਇਕ ਬੁਲਾਰੇ ਨੇ ਮੈਸਮ ਜੇਮਸ ਲੀਰਾ (26) ਦੀ ਮੌਤ ਦੀ ਪੁਸ਼ਟੀ ਕੀਤੀ। ਗੋਲੀਬਾਰੀ ਵਿਚ ਆਰੋਓ ਗ੍ਰਾਂਡ ਪੁਲਸ ਵਿਭਾਗ ਕੈਲੀਫੋਰਨੀਆ ਹਾਈਵੇਅ ਪੈਟਰੋਲ ਅਤੇ ਕਿੰਗਜ਼ ਕਾਊਂਟੀ ਸ਼ੈਰਿਫ ਦਫਤਰ ਦੇ ਅਧਿਕਾਰੀ ਜ਼ਖਮੀ ਹੋ ਗਏ। ਲੀਰਾ 'ਤੇ ਸੈਨ ਲੁਈਸ ਓਬਿਸਪੋ ਦੇ ਡਿਪਟੀ ਸ਼ੈਰਿਫ 'ਤੇ ਨਿਸ਼ਾਨਾ ਬਣਾ ਕੇ ਹਮਲਾ ਕਰਨ ਅਤੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਨ ਅਤੇ ਇਕ ਵਿਅਕਤੀ ਦਾ ਬੁੱਧਵਾਰ ਨੂੰ ਕਤਲ ਕਰਨ ਦਾ ਦੋਸ਼ ਹੈ। ਇਸ ਹਮਲੇ ਦੇ ਬਾਅਦ ਮੱਧ ਕੈਲੀਫੋਰਨੀਆ ਵਿਚ ਵਿਆਪਕ ਮੁਹਿੰਮ ਚਲਾਈ ਗਈ ਜੋ ਵੀਰਵਾਰ ਨੂੰ ਗੋਲੀਬਾਰੀ ਦੇ ਬਾਅਦ ਖਤਮ ਹੋਈ। ਲੀਰਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਮਾਨਸਿਕ ਰੂਪ ਤੋਂ ਬੀਮਾਰ ਸੀ ਅਤੇ ਉਹ ਦਵਾਈਆਂ ਨਹੀਂ ਲੈ ਰਿਹਾ ਸੀ।


author

Lalita Mam

Content Editor

Related News