ਕੈਲੇਫੋਰਨੀਆ ਵਿਖੇ ਜਥੇਦਾਰ ਸੁਰਜੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਵਾਇਆ

03/14/2018 7:50:23 AM

ਨਿਊਯਾਰਕ , (ਰਾਜ ਗੋਗਨਾ)— ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਬੀਤੇ ਦਿਨੀਂ ਪੰਜਾਬ ਵਿੱਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ  ਕੈਲੀਫੋਰਨੀਆ ਦੇ 'ਗੁਰਦੁਆਰਾ ਸਾਹਿਬ ਟੁਲੇਹਰੀ' ਵਿਖੇ ਜਥੇਦਾਰ ਤਰਸੇਮ ਸਿੰਘ ਕੈਲੇਫੋਰਨੀਆਂ ਵੱਲੋਂ ਪੂਰਨ ਸ਼ਰਧਾ ਅਤੇ ਸਤਿਕਾਰ ਨਾਲ ਪਾਏ ਗਏ । ਭੋਗ ਉਪਰੰਤ ਬੱਚਿਆਂ ਵਲੋਂ ਵੈਰਾਗਮਈ ਕੀਰਤਨ ਕਰਕੇ ਹਾਜ਼ਰੀ ਭਰੀ ਗਈ ਅਤੇ ਭਾਈ ਜਤਿੰਦਰ ਸਿੰਘ ਨੇ ਕਥਾ ਰਾਹੀਂ ਜੱਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਵੱਲੋਂ ਸਿੱਖ ਕੌਮ ਸਬੰਧੀ ਨਿਭਾਈ ਸੱਚੀ-ਸੁੱਚੀ ਅਤੇ ਨਿਰਸਵਾਰਥ ਸੇਵਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।

PunjabKesari

ਸਿੱਖ ਕੌਮ ਵੱਲੋਂ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਉਪਰੰਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੇਕਰਸਫੀਲਡ ਦੇ ਆਗੂ ਭਾਈ ਹਰਦੀਪ ਸਿੰਘ ਮੁੱਖ ਸੇਵਾਦਾਰ, ਭਾਈ ਤਾਰਾ ਸਿੰਘ ਸੀਨੀਅਰ ਆਗੂ, ਬਲਵਿੰਦਰ ਸਿੰਘ ਪ੍ਰਚਾਰ ਸਕੱਤਰ, ਪਰਮਿੰਦਰ ਸਿੰਘ ਪ੍ਰਚਾਰ ਸਕੱਤਰ, ਸਰਬਜੀਤ ਸਿੰਘ ਦਿੱਲੀ ਸੀਨੀਅਰ ਆਗੂ ਯੂਥ, ਹਰਪ੍ਰੀਤ ਸਿੰਘ ਸੀਨੀਅਰ ਆਗੂ ਯੂਥ ਨੇ ਜੱਥੇਦਾਰ ਕਾਲਾਬੂਲਾ ਦੀਆਂ ਕੌਮ ਪ੍ਰਤੀ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਬੇਵਕਤੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ । ਇਸ ਮੌਕੇ ਸ਼੍ਰੀ ਸਹਿਜ ਪਾਠ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਜਥੇਦਾਰ ਤਰਸੇਮ ਸਿੰਘ ਮੁੱਖ ਸੇਵਾਦਾਰ ਕੈਲੇਫੋਰਨੀਆ ਵਲੋਂ ਕੀਤੀ ਗਈ ਅਤੇ ਪ੍ਰੋਗਰਾਮ ਦੀ ਸਮਾਪਤੀ ਵਿੱਚ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।


Related News