ਭਾਰਤ 'ਚ ਜਨਮੀ ਸਵੀਨਾ ਪੰਨੂ ਨੂੰ ਕੈਲੀਫੋਰਨੀਆ 'ਚ ਮਿਲੀ ਵੱਡੀ ਜ਼ਿੰਮੇਵਾਰੀ, ਬਣੀ ਜੱਜ

05/25/2023 11:45:43 AM

ਨਿਊਯਾਰਕ (ਏਜੰਸੀ) : ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਵੱਲੋਂ ਐਲਾਨੇ ਗਏ 27 ਨਵੇਂ ਉੱਚ ਅਦਾਲਤ ਦੇ ਜੱਜਾਂ ਵਿੱਚ ਇੱਕ ਭਾਰਤੀ-ਅਮਰੀਕੀ ਵਕੀਲ ਵੀ ਸ਼ਾਮਲ ਹੈ। ਸਵੀਨਾ ਪੰਨੂ ਸਟੈਨਿਸਲੌਸ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਜੱਜ ਵਜੋਂ ਸੇਵਾਵਾਂ ਨਿਭਾਵੇਗੀ। ਜੱਜ ਥਾਮਸ ਡੀ. ਜ਼ੇਫ ਦੀ ਸੇਵਾਮੁਕਤੀ ਨਾਲ ਇਹ ਅਹੁਦਾ ਖਾਲ੍ਹੀ ਹੋਇਆ ਸੀ।

ਇਹ ਵੀ ਪੜ੍ਹੋ: ਮੈਕਰੋਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਫਰਾਂਸ ਦੇ ਲੋਕ ਨਹੀਂ ਕਰ ਸਕਣਗੇ ਫਲਾਈਟ ਰਾਹੀਂ ਘੱਟ ਦੂਰੀ ਦਾ ਸਫ਼ਰ

ਗਵਰਨਰ ਦੇ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਅਨੁਸਾਰ, ਇਹਨਾਂ 27 ਅਹੁਦਿਆਂ ਵਿੱਚੋਂ ਹਰੇਕ ਲਈ ਮੁਆਵਜ਼ਾ $231,174 ਹੈ। ਪੰਨੂ ਨੇ 2020 ਤੋਂ ਸਟੈਨਿਸਲੌਸ ਕਾਉਂਟੀ ਕਾਉਂਸਲ ਦੇ ਦਫ਼ਤਰ ਵਿੱਚ ਡਿਪਟੀ ਕਾਉਂਟੀ ਕਾਉਂਸਲ ਵਜੋਂ ਸੇਵਾ ਨਿਭਾਈ ਹੈ। 2006-2020 ਤੱਕ, ਉਨ੍ਹਾਂ ਨੇ ਸਟੈਨਿਸਲੌਸ ਕਾਉਂਟੀ ਪਬਲਿਕ ਡਿਫੈਂਡਰ ਦੇ ਦਫਤਰ ਵਿੱਚ ਇੱਕ ਡਿਪਟੀ ਪਬਲਿਕ ਡਿਫੈਂਡਰ ਵਜੋਂ ਕੰਮ ਕੀਤਾ। ਉਹ 1996 ਤੋਂ 2004 ਤੱਕ ML SARIN ਵਿਖੇ ਇੱਕ ਵਕੀਲ ਸੀ, ਅਤੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਕਰਨ ਤੋਂ ਬਾਅਦ ਯੂਨੀਵਰਸਿਟੀ ਆਫ਼ ਏਬਰਡੀਨ ਸਕੂਲ ਆਫ਼ ਲਾਅ ਤੋਂ ਮਾਸਟਰ ਆਫ਼ ਲਾਅ ਦੀ ਡਿਗਰੀ ਹਾਸਲ ਕੀਤੀ।

ਇਹ ਵੀ ਪੜ੍ਹੋ: PM ਮੋਦੀ ਦੇ ਸਵਾਗਤ ਲਈ 'ਤਿਰੰਗੇ' ਦੇ ਰੰਗਾਂ 'ਚ ਜਗਮਗਾਏ ਸਿਡਨੀ ਹਾਰਬਰ ਬ੍ਰਿਜ ਅਤੇ ਓਪੇਰਾ ਹਾਊਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News