ਅਮਰੀਕਾ : ਕੈਲੀਫੋਰਨੀਆ ਦੀ ਸਰਕਾਰ ਨੇ ਮੰਨਿਆ ਕਿ ਜਾਤੀ ਭੇਦਭਾਵ ਹਿੰਦੂ ਧਰਮ ਦਾ ਹਿੱਸਾ ਨਹੀ
Thursday, Feb 08, 2024 - 01:51 PM (IST)
ਸੈਨ ਫਰਾਂਸਿਸਕੋ (ਰਾਜ ਗੋਗਨਾ )- ਅਮਰੀਕਾ ਦੇ ਸਭ ਤੋਂ ਵੱਡੇ ਰਾਜਾਂ ਵਿੱਚੋਂ ਇੱਕ ਕੈਲੀਫੋਰਨੀਆ ਦੀ ਸਰਕਾਰ ਨੇ ਮੰਨਿਆ ਹੈ ਕਿ ਜਾਤੀ ਭੇਦਭਾਵ ਹਿੰਦੂ ਧਰਮ ਦਾ ਹਿੱਸਾ ਨਹੀਂ ਹੈ। ਇਹ ਸਾਰਾ ਵਿਵਾਦ 2020 ਤੋਂ ਸ਼ੁਰੂ ਹੋਇਆ ਸੀ। ਉਸ ਸਮੇਂ ਸਿਲੀਕਾਨ ਵੈਲੀ ਦੀ ਦਿੱਗਜ ਟੈਕਨਾਲੋਜੀ ਕੰਪਨੀ ਸਿਸਕੋ ਸਿਸਟਮਸ 'ਤੇ ਲਿੰਗ ਭੇਦਭਾਵ ਦਾ ਦੋਸ਼ ਲੱਗਾ ਸੀ। ਜਿਸ ਤੋਂ ਬਾਅਦ ਅਮਰੀਕੀ ਸਰਕਾਰ ਦੇ ਸਿਵਲ ਰਾਈਟਸ ਵਿਭਾਗ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ 'ਚ ਇਹ ਦਾ ਜ਼ਿਕਰ ਕੀਤਾ ਗਿਆ ਸੀ ਕਿ ਹਿੰਦੂ ਧਰਮ ਵਿੱਚ ਲਿੰਗ ਭੇਦਭਾਵ ਹੈ।
ਹਾਲਾਂਕਿ ਕੈਲੀਫੋਰਨੀਆ ਦੇ ਨਾਗਰਿਕ ਅਧਿਕਾਰ ਵਿਭਾਗ ਨੇ ਜਾਂਚ ਤੋਂ ਬਾਅਦ ਮੰਨਿਆ ਹੈ ਕਿ ਜਾਤੀ ਭੇਦਭਾਵ ਹਿੰਦੂ ਧਰਮ ਦਾ ਹਿੱਸਾ ਨਹੀਂ ਹੈ। ਇਸ ਫ਼ੈਸਲੇ ਤੋਂ ਬਾਅਦ ਅਮਰੀਕਾ ਵਿੱਚ ਰਹਿਣ ਵਾਲੇ ਹਿੰਦੂ ਖੁਸ਼ ਹਨ। ਅਮਰੀਕੀ ਸੰਸਥਾ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਕਾਲੜਾ ਨੇ ਕਿਹਾ ਕਿ ਇਸ ਕਾਰਨ ਕੈਲੀਫੋਰਨੀਆ ਸਰਕਾਰ ਦਾ ਫ਼ੈਸਲਾ, ਹਿੰਦੂ ਅਮਰੀਕੀ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਵੱਡੀ ਖ਼ਬਰ : PM ਟਰੂਡੋ ਨੂੰ ਮਿਲੀ ਮਾਰਨ ਦੀ ਧਮਕੀ
ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਮੰਨਣਾ ਹੈ ਕਿ ਕੈਲੀਫੋਰਨੀਆ ਦੇ ਸਿਵਲ ਰਾਈਟਸ ਵਿਭਾਗ ਨੂੰ ਹਿੰਦੂ ਧਰਮ ਨੂੰ ਸੰਵਿਧਾਨਕ ਤੌਰ 'ਤੇ ਪਰਿਭਾਸ਼ਿਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਅਸੀਂ ਅਜੇ ਵੀ ਹਿੰਦੂ ਧਰਮ ਬਾਰੇ ਅਮਰੀਕੀ ਸਰਕਾਰ ਦੇ ਕਈ ਵਿਸ਼ਵਾਸਾਂ 'ਤੇ ਇਤਰਾਜ਼ ਕਰਦੇ ਹਾਂ। ਫਾਊਂਡੇਸ਼ਨ ਨੇ ਕਿਹਾ ਕਿ ਨਾਗਰਿਕ ਅਧਿਕਾਰ ਵਿਭਾਗ ਮਹਿਸੂਸ ਕਰਦਾ ਹੈ ਕਿ ਭਾਰਤ ਵਿਚ ਜਾਤੀ ਭੇਦਭਾਵ ਲੋਕਾਂ ਦੀ ਚਮੜੀ ਦੇ ਰੰਗ ਦੇ ਆਧਾਰ 'ਤੇ ਕੀਤਾ ਜਾਂਦਾ ਹੈ ਅਤੇ ਇਹ ਵਿਸ਼ਵਾਸ ਅਮਰੀਕਾ ਵਿਚ ਨਸ਼ਲੀ ਵਿਤਕਰੇ 'ਤੇ ਆਧਾਰਿਤ ਹੈ ਜੋ ਪੂਰੀ ਤਰ੍ਹਾਂ ਗ਼ਲਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।