'ਕੈਲੀਫੋਰਨੀਆ ਅੱਗ' ਕਾਰਨ ਮਸ਼ਹੂਰ ਹਸਤੀਆਂ ਸਣੇ ਕਈ ਲੋਕਾਂ ਨੂੰ ਖਾਲੀ ਕਰਨੇ ਪਏ ਘਰ

Tuesday, Oct 29, 2019 - 01:30 PM (IST)

'ਕੈਲੀਫੋਰਨੀਆ ਅੱਗ' ਕਾਰਨ ਮਸ਼ਹੂਰ ਹਸਤੀਆਂ ਸਣੇ ਕਈ ਲੋਕਾਂ ਨੂੰ ਖਾਲੀ ਕਰਨੇ ਪਏ ਘਰ

ਲਾਸ ਏਂਜਲਸ— ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਫਾਇਰ ਫਾਈਟਰਜ਼ ਨੇ ਕਈ ਇਲਾਕਿਆਂ 'ਚ ਫੈਲੀ ਅੱਗ ਨੂੰ ਕਾਬੂ ਕੀਤਾ ਹੈ। ਸੋਮਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਗ ਪੱਛਮੀ ਲਾਸ ਏਂਜਲਸ ਦੇ ਇਲਾਕੇ 'ਚ ਫੈਲੀ ਜਿਸ ਕਾਰਨ ਵੱਡੀਆਂ ਹਸਤੀਆਂ ਸਣੇ 10,000 ਲੋਕਾਂ ਨੂੰ ਘਰ ਖਾਲੀ ਕਰਨੇ ਪਏ। ਜ਼ਿਕਰਯੋਗ ਹੈ ਕਿ 23 ਅਕਤੂਬਰ ਤੋਂ ਇੱਥੇ ਝਾੜੀਆਂ 'ਚ ਅੱਗ ਲੱਗੀ ਸੀ। ਇਸ ਸਬੰਧੀ ਗੱਲ ਕਰਨ ਲਈ ਕੈਲੀਫੋਰਨੀਆ ਗਵਰਨਰ ਦੇ ਐਮਰਜੈਂਸੀ ਦਫਤਰ 'ਚ ਪ੍ਰੈੱਸ ਕਾਨਫਰੰਸ ਸੱਦੀ ਗਈ ਹੈ।  ਬਹੁਤ ਸਾਰੇ ਲੋਕ ਇਸ ਮੁਸੀਬਤ ਦਾ ਡਟ ਕੇ ਮੁਕਾਬਲਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੈਂਪ ਫਾਇਰ ਅਤੇ ਵੂਲਸੇ ਫਾਇਰ ਕਾਰਨ ਵੀ ਬਹੁਤ ਨੁਕਸਾਨ ਹੋਇਆ ਸੀ। ਪੈਰਾਡਾਇਜ਼ ਖੇਤਰ 'ਚ 86 ਲੋਕਾਂ ਦੀ ਮੌਤ ਹੋ ਗਈ ਸੀ।

ਇਕ ਰਿਪੋਰਟ ਮੁਤਾਬਕ 10,000 ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ। ਪਿਛਲੇ 25 ਸਾਲਾਂ ਤੋਂ ਇਸ ਖੇਤਰ 'ਚੋਂ ਉੱਜੜਨ ਵਾਲੇ ਲੋਕਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਲਾਸ ਏਂਜਲਸ ਅਮਰੀਕਾ ਦਾ ਸਭ ਤੋਂ ਵਧੇਰੇ ਆਬਾਦੀ ਵਾਲਾ ਖੇਤਰ ਹੈ। ਇਸ ਖੇਤਰ 'ਚ ਇਕ ਕਰੋੜ ਤੋਂ ਲੋਕ ਰਹਿੰਦੇ ਹਨ।


Related News