ਅਮਰੀਕਾ ਦੇ ਇਸ ਸ਼ਹਿਰ ''ਚ ਮਿਲਿਆ ਮੌਤ ਚੁਣਨ ਦਾ ਅਧਿਕਾਰ

Thursday, Sep 10, 2015 - 03:11 PM (IST)

 ਅਮਰੀਕਾ ਦੇ ਇਸ ਸ਼ਹਿਰ ''ਚ ਮਿਲਿਆ ਮੌਤ ਚੁਣਨ ਦਾ ਅਧਿਕਾਰ


ਲਾਸ ਏਂਜਲਸ— ਅਮਰੀਕਾ ਵਿਚ ਇੱਛਾ ਮੌਤ ਦੀ ਇਜਾਜ਼ਤ ਦੇਣ ਵਾਲਾ ਛੇਵਾਂ ਸੂਬਾ ਕੈਲੀਫੋਰਨੀਆ ਬਣ ਗਿਆ ਹੈ। ਹਾਲ ਹੀ ਵਿਚ ਟਰਮੀਨਲ ਕੈਂਸਰ ਨਾਲ ਪੀੜਤ ਇਕ ਔਰਤ ਨੇ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਪ੍ਰਸ਼ਾਸਨ ''ਤੇ ਇੱਛਾ ਮੌਤ ਦੀ ਇਜਾਜ਼ਤ ਦੇਣ ਦਾ ਦਬਾਅ ਬਣਿਆ ਸੀ। 
ਸਟੇਟ ਅਸੈਂਬਲੀ ਵਿਚ ਬੁੱਧਵਾਰ ਨੂੰ ਬਿੱਲ ਪਾਸ ਹੋਣ ਤੋਂ ਬਾਅਦ ਸੈਨੇਟਰ ਬਿਲ ਮੋਨਿੰਗ ਨੇ ਕਿਹਾ ਕਿ ਇਹ ਕੈਲੀਫੋਰਨੀਆ ਦੇ ਲੋਕਾਂ ਲਈ ਅਹਿਮ ਦਿਨ ਹੈ। ਬਿਲ ਦੇ ਲਈ ਹੋਈ ਵੋਟਿੰਗ ਵਿਚ 43 ਤੋਂ 34 ਵੋਟਾਂ ਮਿਲੀਆਂ ਸਨ। ਅਮਰੀਕਾ ਵਿਚ ਇੱਛਾ ਮੌਤ ਜਾਂ ਖੁਦਕੁਸ਼ੀ ਵਿਚ ਮਦਦ ਕਰਨਾ ਹਮੇਸ਼ਾ ਤੋਂ ਹੀ ਵਿਵਾਦਤ ਮੁੱਦਾ ਰਿਹਾ ਹੈ। ਇਸ ਤੋਂ ਪਹਿਲਾਂ ਮੋਂਟਾਨਾ, ਨਿਊ ਮੈਕਸੀਕੋ, ਓਰੇਗਨ, ਵਰਮੋਂਟ, ਵਾਸ਼ਿੰਗਟਨ ਵਿਚ ਇੱਛਾ ਮਮੌਤ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। 
ਪਿਛਲੇ ਸਾਲ ਨਵੰਬਰ ਵਿਚ 29 ਸਾਲ ਦੀ ਬ੍ਰਿਟਨੀ ਮੇਨਾਰਡ ਬ੍ਰੇਨ ਟਿਊਮਰ ਨਾਲ ਪਰੇਸ਼ਾਨ ਸੀ। ਪਰੇਸ਼ਾਨ ਹੋ ਕੇ ਉਸ ਨੇ ਸਾਨ ਫਰਾਂਸਿਸਕੋ ਤੋਂ ਓਰੇਗਨ ਦੀ ਯਾਤਰਾ ਕੀਤੀ ਤਾਂ ਜੋ ਉਹ ਇੱਛਾ ਮੌਤ ਲੈ ਸਕੇ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Kulvinder Mahi

News Editor

Related News