ਕੈਲੀਫੋਰਨੀਆ ਜੰਗਲ ਅੱਗ : 650 ਤੋਂ ਜ਼ਿਆਦਾ ਘਰ ਸੜ ਕੇ ਹੋਏ ਸੁਆਹ

Monday, Jul 30, 2018 - 12:05 PM (IST)

ਵਾਸ਼ਿੰਗਟਨ (ਭਾਸ਼ਾ)— ਉੱਤਰੀ ਕੈਲੀਫੋਰਨੀਆ ਵਿਚ 23 ਜੁਲਾਈ ਨੂੰ ਲੱਗੀ ਭਿਆਨਕ ਅੱਗ ਦੇ ਬਾਅਦ ਤੋਂ ਹੁਣ ਤੱਕ 650 ਤੋਂ ਜ਼ਿਆਦਾ ਘਰ ਸੜ ਕੇ ਸੁਆਹ ਹੋ ਗਏ ਹਨ। ਕੈਲੀਫੋਰਨੀਆ ਦੇ ਦਮਕਲ ਅਧਿਕਾਰੀ ਨੇ ਦੱਸਿਆ ਕਿ ਅੱਗ ਨਾਲ ਹਾਲੇ 5,000 ਤੋਂ ਜ਼ਿਆਦਾ ਢਾਂਚਿਆਂ ਨੂੰ ਖਤਰਾ ਹੈ। ਵੀਰਵਾਰ ਨੂੰ ਅੱਗ ਤੇਜ਼ੀ ਨਾਲ ਫੈਲੀ ਅਤੇ ਇਸ ਨੇ ਸਾਨ ਫ੍ਰਾਂਸਿਸਕੋ ਤੋਂ ਕਰੀਬ 230 ਮੀਲ ਉੱਤਰ ਵਿਚ ਸਥਿਤ ਰੇਡਡਿੰਗ ਸ਼ਹਿਰ ਨੂੰ ਆਪਣੀ ਚਪੇਟ ਵਿਚ ਲੈ ਲਿਆ। ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੀ ਗਤੀ ਘੱਟ ਹੋਈ ਹੈ ਅਤੇ ਇਸ 'ਤੇ ਜਲਦੀ ਕੰਟਰੋਲ ਕਰ ਲਏ ਜਾਣ ਦੀ ਉਮੀਦ ਹੈ। ਜੰਗਲ ਵਿਚ ਭਿਆਨਕ ਅੱਗ ਲੱਗਣ ਕਾਰਨ ਕਰੀਬ 10 ਹਜ਼ਾਰ ਲੋਕ ਆਪਣਾ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ। ਇਸ ਘਟਨਾ ਵਿਚ ਦੋ ਦਮਕਲ ਕਰਮਚਾਰੀ ਅਤੇ 2 ਬੱਚੇ ਤੇ ਉਨ੍ਹਾਂ ਦੀ ਮਾਂ ਅਤੇ ਦਾਦੀ ਦੀ ਮੌਤ ਹੋ ਗਈ। ਕੱਲ ਇਰ ਹੋਰ ਵਿਅਕਤੀ ਦੀ ਲਾਸ਼ ਮਿਲੀ ਪਰ ਅਧਿਕਾਰੀਆਂ ਨੇ ਉਸ ਦੀ ਪਛਾਣ ਜਾਰੀ ਨਹੀਂ ਕੀਤੀ ਹੈ।


Related News