ਚਿਕਨਾਈ ਤੇ ਸ਼ੂਗਰ ਦੀ ਜ਼ਿਆਦਾ ਮਾਤਰਾ ਵਾਲੇ ਭੋਜਨ ਦੇ ਅਸਰ ਨੂੰ ਘੱਟ ਕਰ ਸਕਦੀ ਹੈ ਕੈਫੀਨ
Monday, Dec 23, 2019 - 11:52 PM (IST)

ਵਾਸ਼ਿੰਗਟਨ (ਏਜੰਸੀ)-ਕੈਫੀਨ ਖਾਣ-ਪੀਣ ਦੀਆਂ ਉਨ੍ਹਾਂ ਚੀਜ਼ਾਂ ਦੇ ਨਕਾਰਾਤਮਕ ਅਸਰ ਨੂੰ ਘੱਟ ਕਰ ਸਕਦੀ ਹੈ, ਜਿਨ੍ਹਾਂ ’ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਜੋ ਮੋਟਾਪਾ ਵਧਾਉਂਦੀਆਂ ਹਨ। ਚੂਹਿਆਂ ’ਤੇ ਹੋਈ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ। ਅਮੇਰਿਕਾ ਦੀ ਇਲੀਨੋਇਸ ਯੂਨੀਵਰਸਿਟੀ ਦੇ ਖੋਜੀਆਂ ਨੇ ਦੇਖਿਆ ਕਿ ਕੈਫੀਨ ਚਿਕਨਾਈ ਨੂੰ ਕੋਸ਼ਿਕਾਵਾਂ ਵਿਚ ਜਮ੍ਹਾ ਹੋਣ ਨੂੰ ਘਟਾ ਸਕਦੀ ਹੈ ਅਤੇ ਭਾਰ ਵਧਣ ਤੋਂ ਰੋਕਦੀ ਹੈ। ਖੋਜੀਆਂ ਨੇ ਕਿਹਾ ਕਿ ਸਿੰਥੈਟਿਕ ਕੈਫੀਨ ਅਤੇ ਕੌਫੀ ਵਿਚ ਪਾਈ ਜਾਣ ਵਾਲੀ ਕੈਫੀਨ ਦੋਵਾਂ ਦੇ ਪ੍ਰਭਾਵ ਬਰਾਬਰ ਹੀ ਪਾਏ ਗਏ। 4 ਹਫਤਿਆਂ ਲਈ ਚੂਹਿਆਂ ’ਤੇ ਕੀਤੇ ਗਏ ਅਧਿਐਨ ਵਿਚ ਉਨ੍ਹਾਂ ਨੂੰ ਅਜਿਹਾ ਆਹਾਰ ਦਿੱਤਾ ਗਿਆ, ਜਿਸ ਵਿਚ 40 ਫੀਸਦੀ ਚਿਕਨਾਈ, 45 ਫੀਸਦੀ ਕਾਰਬੋਹਾਈਡ੍ਰੇਟ ਅਤੇ 15 ਫੀਸਦੀ ਪ੍ਰੋਟੀਨ ਸੀ। ਉਨ੍ਹਾਂ ਚੂਹਿਆਂ ਨੂੰ ਇਕ ਤਰ੍ਹਾਂ ਦੀ ਕੈਫੀਨ ਦਿੱਤੀ। ਇਸ ਦੀ ਮਾਤਰਾ ਓਨੀ ਸੀ, ਜਿੰਨੀ ਕਿ ਇਕ ਇਨਸਾਨ ਦਿਨ ਭਰ ਵਿਚ ਚਾਰ ਕੱਪ ਚਾਹ ਦੇ ਪੀਂਦਾ ਹੈ। ਚਾਰ ਹਫਤਿਆਂ ਬਾਅਦ ਉਨ੍ਹਾਂ ਦੇਖਿਆ ਕਿ ਚੂਹਿਆਂ ਦੇ ਵੱਖ-ਵੱਖ ਸਮੂਹ ਦਾ ‘ਲੀਨ ਬਾਡੀ ਮਾਸ’ ਕਾਫੀ ਹੱਦ ਤੱਕ ਘਟਿਆ ਹੈ।