ਰੂਸ ਤੋਂ ਤੇਲ ਖ਼ਰੀਦਣਾ ਸਾਡੇ ਫ਼ਾਇਦੇ ਦਾ ਸੌਦਾ- ਜੈਸ਼ੰਕਰ

11/09/2022 10:38:38 AM

ਮਾਸਕੋ(ਵਾਰਤਾ)- ਭਾਰਤ ਦੇ ਵਿਦੇਸ਼ ਮੰਤਰੀ ਡਾ: ਐੱਸ ਜੈਸ਼ੰਕਰ ਨੇ ਕਿਹਾ ਕਿ ਮਾਸਕੋ ਤੋਂ ਤੇਲ ਖਰੀਦਣਾ ਭਾਰਤ ਲਈ ਫਾਇਦੇਮੰਦ ਹੈ ਅਤੇ ਉਹ ਇਸਨੂੰ ਜਾਰੀ ਰੱਖਣਾ ਚਾਹੁੰਣਗੇ। ਡਾਕਟਰ ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਦੁਵੱਲੀ ਗੱਲਬਾਤ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਰੂਸ ਤੋਂ ਤੇਲ ਦੇ ਆਯਾਤ 'ਤੇ ਪੁੱਛੇ ਇਕ ਸਵਾਲ ਦੇ ਜਵਾਬ 'ਚ ਇਹ ਗੱਲ ਕਹੀ।

ਵਿਦੇਸ਼ ਮੰਤਰੀ ਨੇ ਊਰਜਾ ਬਜ਼ਾਰ 'ਤੇ ਦਬਾਅ ਦੇ ਬਾਰੇ ਵਿਚ ਚਰਚਾ ਕਰਦੇ ਹੋਏ ਕਿਹਾ, "ਤੇਲ ਅਤੇ ਗੈਸ ਦੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਖ਼ਪਤਕਾਰ ਹੋਣ ਦੇ ਨਾਤੇ, ਇਕ ਉੱਚ ਪੱਧਰ ਦੀ ਆਮਦਨੀ ਤੋਂ ਬਿਨਾਂ ਇੱਕ ਖ਼ਪਤਕਾਰ ਵਜੋਂ ਸਾਡੀ ਬੁਨਿਆਦੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਭਾਰਤੀ ਖ਼ਪਤਕਾਰਾਂ ਕੋਲ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸਭ ਤੋਂ ਫਾਇਦੇਮੰਦ ਸ਼ਰਤਾਂ ਤੱਕ ਸਭ ਤੋਂ ਚੰਗੀ ਪਹੁੰਚ ਹੋਵੇ।"

ਉਨ੍ਹਾਂ ਕਿਹਾ, 'ਇਸ ਸਬੰਧ 'ਚ ਇਮਾਨਦਾਰੀ ਨਾਲ ਕਹਾਂ ਤਾਂ ਭਾਰਤ-ਰੂਸ ਸਬੰਧਾਂ ਨੇ ਸਾਡੇ ਫਾਇਦੇ ਲਈ ਕੰਮ ਕੀਤਾ ਹੈ। ਇਸ ਲਈ ਜੇਕਰ ਇਹ ਮੇਰੇ ਫਾਇਦੇ ਲਈ ਕੰਮ ਕਰਦਾ ਹੈ, ਤਾਂ ਮੈਂ ਇਸਨੂੰ ਜਾਰੀ ਰੱਖਣਾ ਚਾਹੁੰਦਾ ਹਾਂ।' ਜਦਕਿ ਭਾਰਤ ਨੇ ਯੂਕਰੇਨ ਵਿਵਾਦ 'ਤੇ ਗੱਲਬਾਤ ਅਤੇ ਕੂਟਨੀਤੀ 'ਤੇ ਵਾਪਸੀ ਦੀ ਵਕਾਲਤ ਕਰਦੇ ਹੋਏ ਆਪਣੀ ਸਥਿਤੀ ਨੂੰ ਬਰਕਰਾਰ ਰੱਖਿਆ।


cherry

Content Editor

Related News