ਆਸਟ੍ਰੇਲੀਆ ''ਚ ਝਾੜੀਆਂ ਦੀ ਅੱਗ ਕਾਰਨ ਬਜ਼ੁਰਗ ਜੋੜੇ ਦੀ ਮੌਤ

10/10/2019 2:52:48 PM

ਸਿਡਨੀ— ਆਸਟ੍ਰੇਲੀਆ 'ਚ ਝਾੜੀਆਂ ਦੀ ਅੱਗ ਕਾਰਨ ਬਹੁਤ ਸਾਰੇ ਲੋਕ ਬੇਘਰੇ ਹੋ ਗਏ ਹਨ ਤੇ ਇਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਹੈ। ਨਿਊ ਸਾਊਥ ਵੇਲਜ਼ ਦੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਘਰ 'ਚੋਂ ਇਕ 77 ਸਾਲਾ ਵਿਅਕਤੀ ਤੇ 68 ਸਾਲਾ ਔਰਤ ਦੀਆਂ ਲਾਸ਼ਾਂ ਮਿਲੀਆਂ ਹਨ। ਅੱਗ ਨੇ ਹੁਣ ਤਕ 29 ਤੋਂ ਵਧੇਰੇ ਘਰਾਂ ਤੇ ਕਈ ਇਮਾਰਤਾਂ ਨੂੰ ਬਰਬਾਦ ਕਰ ਦਿੱਤਾ ਹੈ। ਸਭ ਤੋਂ ਜ਼ਿਆਦਾ ਖਰਾਬ ਸਥਿਤੀ ਰੈਪਵਿਲੇ ਪਿੰਡ ਦੀ ਹੈ, ਜਿੱਥੇ 200 'ਚੋਂ 15 ਘਰ ਅੱਗ ਨੇ ਬਰਬਾਦ ਕਰ ਦਿੱਤੇ ਹਨ। ਕਿਹਾ ਜਾ ਰਿਹਾ ਹੈ ਕਿ ਲਾਂਗ ਗੁਲੀ ਇਲਾਕੇ 'ਚ 4 ਅਕਤੂਬਰ ਤੋਂ ਅੱਗ ਲੱਗੀ ਹੋਈ ਹੈ। ਸ਼ਾਇਦ ਮੰਗਲਵਾਰ ਨੂੰ ਇਸ ਜੋੜੇ ਦਾ ਘਰ ਇਸ ਦੀ ਲਪੇਟ 'ਚ ਆ ਗਿਆ ਹੋਵੇਗਾ ਅਤੇ ਬਚਾਅ ਅਧਿਕਾਰੀਆਂ ਨੇ ਵੀਰਵਾਰ ਨੂੰ ਲਾਸ਼ਾਂ ਬਰਾਮਦ ਕੀਤੀਆਂ।

PunjabKesari

 

ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਧੇਰੇ ਖੇਤੀਯੋਗ ਇਲਾਕੇ ਵਾਲੇ ਸੂਬੇ ਹਨ ਪਰ ਇੱਥੇ ਹਾਲਤ ਕਾਫੀ ਖਰਾਬ ਬਣੀ ਹੋਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਕਈ ਇਲਾਕਿਆਂ ਨੂੰ ਸੋਕੇ ਨਾਲ ਜੂਝਣਾ ਪਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨਾਲੋਂ ਆਸਟ੍ਰੇਲੀਆ ਦਾ ਮੌਸਮ ਬਿਲਕੁਲ ਉਲਟਾ ਚੱਲਦਾ ਹੈ ਜਿਵੇਂ ਹੁਣ ਭਾਰਤ 'ਚ ਸਰਦੀਆਂ ਦਾ ਮੌਸਮ ਆਉਣ ਵਾਲਾ ਹੈ ਤੇ ਆਸਟ੍ਰੇਲੀਆ 'ਚ ਗਰਮੀਆਂ ਸ਼ੁਰੂ ਹੋਣ ਵਾਲੀਆਂ ਹਨ ਪਰ ਸਤੰਬਰ ਮਹੀਨੇ ਤੋਂ ਹੀ ਉੱਥੇ ਝਾੜੀਆਂ ਦੀ ਅੱਗ ਨੇ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ।


Related News