ਕੋਸਟਾ ਰੀਕਾ 'ਚ ਖੱਡ 'ਚ ਡਿੱਗੀ ਬੱਸ, 9 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ

09/19/2022 9:36:48 AM

ਸੈਨ ਜੋਸ (ਏਜੰਸੀ)- ਕੋਸਟਾ ਰੀਕਾ ਵਿਚ ਅੰਤਰ-ਅਮਰੀਕੀ ਹਾਈਵੇਅ 'ਤੇ ਇਕ ਯਾਤਰੀ ਬੱਸ 75 ਮੀਟਰ ਦੀ ਉਚਾਈ ਤੋਂ ਖੱਡ ਵਿਚ ਡਿੱਗ ਗਈ, ਜਿਸ ਨਾਲ ਉਸ ਵਿਚ ਸਵਾਰ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ ਜ਼ਮੀਨ ਖ਼ਿਸਕਣ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ ਲਗਾਇਆ 'ਭਾਰਤ ਅਤੇ ਅਮਰੀਕਾ ਸਭ ਤੋਂ ਚੰਗੇ ਦੋਸਤ' ਦਾ ਨਾਅਰਾ

ਸੈਨ ਜੋਸ ਤੋਂ 70 ਕਿਲੋਮੀਟਰ ਦੂਰ ਕੈਂਬਰੋਨੀਰੋ ਵਿਚ ਸ਼ਨੀਵਾਰ ਨੂੰ ਇਹ ਹਾਦਸਾ ਵਾਪਰਿਆ। ਰੈੱਡ ਕਰਾਸ ਸੰਸਥਾ ਨੇ ਕਿਹਾ ਕਿ ਜ਼ਮੀਨ ਖ਼ਿਸਕਣ ਕਾਰਨ 2 ਵਾਹਨ ਬੱਸ ਨਾਲ ਟਕਰਾ ਗਏ ਅਤੇ ਬੱਸ ਸੜਕ ਤੋਂ ਹੇਠਾਂ ਖੱਡ ਵਿਚ ਡਿੱਗ ਗਈ। ਪੁਲਸ ਨੇ ਕਿਹਾ ਕਿ ਐਮਰਜੈਂਸੀ ਟੀਮ ਨੇ ਐਤਵਾਰ ਨੂੰ 9 ਵਿਚੋਂ 4 ਲਾਸ਼ਾਂ ਬਾਹਰ ਕੱਢੀਆਂ। ਰੈੱਡ ਕਰਾਸ ਮੁਤਾਬਕ 34 ਲੋਕ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ: ਜਿਸ ਨਾਲ ਵਾਰ-ਵਾਰ ਹੋਇਆ ਜਬਰ-ਜ਼ਿਨਾਹ, ਉਸੇ ਨੂੰ ਚੁਕਾਉਣੇ ਪੈਣਗੇ 1 ਕਰੋੜ ਰੁਪਏ!


cherry

Content Editor

Related News