ਕਜ਼ਾਖਸਤਾਨ 'ਚ ਵਾਪਰਿਆ ਬੱਸ ਹਾਦਸਾ, 4 ਲੋਕਾਂ ਦੀ ਮੌਤ ਤੇ 15 ਜ਼ਖਮੀ
Tuesday, Dec 03, 2019 - 09:51 AM (IST)

ਅਲਮਾਟੀ— ਕਜ਼ਾਖਸਤਾਨ 'ਚ ਮੰਗਲਵਾਰ ਸਵੇਰੇ ਇਕ ਬੱਸ ਉਲਟ ਜਾਣ ਕਾਰਨ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 15 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਦੀ ਐਮਰਜੈਂਸੀ ਸਥਿਤੀ ਕਮੇਟੀ ਦੇ ਬੁਲਾਰੇ ਨੂਰਸੁਲਤਾਨ ਤੁਰਾਖਮੇਤੋਵ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ 7.56 ਵਜੇ ਕਿਜੀਲੋਰਦਾ ਤੋਂ ਕੁਮਕੋਲ ਜਾ ਰਹੀ ਬੱਸ ਉਲਟ ਜਾਣ ਕਾਰਨ 4 ਲੋਕਾਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ।
ਹਾਦਸੇ 'ਚ ਜ਼ਖਮੀ ਹੋਏ 15 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੱਸ 'ਚ ਤਕਰੀਬਨ 50 ਲੋਕ ਸਵਾਰ ਸਨ। ਸੜਕ 'ਤੇ ਬਰਫ ਜੰਮੀ ਹੋਣ ਕਾਰਨ ਬੱਸ ਫਿਸਲ ਕੇ ਉਲਟ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ।