ਵੱਡਾ ਹਾਦਸਾ: ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸਾਗ੍ਰਸਤ, 12 ਵਿਦਿਆਰਥੀਆਂ ਦੀ ਮੌਤ, 33 ਜ਼ਖਮੀ

Tuesday, Oct 15, 2024 - 05:07 AM (IST)

ਵੱਡਾ ਹਾਦਸਾ: ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸਾਗ੍ਰਸਤ, 12 ਵਿਦਿਆਰਥੀਆਂ ਦੀ ਮੌਤ, 33 ਜ਼ਖਮੀ

ਕਾਹਿਰਾ — ਉੱਤਰ-ਪੂਰਬੀ ਮਿਸਰ 'ਚ ਇਕ ਹਾਈਵੇਅ 'ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਹਾਦਸਾਗ੍ਰਸਤ ਹੋ ਕੇ ਪਲਟ ਗਈ, ਜਿਸ ਕਾਰਨ 12 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ।

ਸਿਹਤ ਮੰਤਰਾਲੇ ਨੇ ਸੋਮਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ। ਬੱਸ ਸੁਏਜ਼ ਸਥਿਤ 'ਗਲਾਲਾ ਯੂਨੀਵਰਸਿਟੀ' ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ। ਇਹ ਹਾਦਸਾ 'ਆਈਨ ਸੋਖਨਾ' ਹਾਈਵੇ 'ਤੇ ਉਸ ਸਮੇਂ ਵਾਪਰਿਆ ਜਦੋਂ ਬੱਸ ਵਿਦਿਆਰਥੀਆਂ ਨੂੰ ਘਰ ਛੱਡਣ ਜਾ ਰਹੀ ਸੀ।

ਮੰਤਰਾਲੇ ਨੇ ਹਾਦਸੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ। ਇਕ ਬਿਆਨ ਮੁਤਾਬਕ 28 ਐਂਬੂਲੈਂਸਾਂ ਨੇ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਸੁਏਜ਼ ਮੈਡੀਕਲ ਕੰਪਲੈਕਸ ਪਹੁੰਚਾਇਆ। ਹਾਲਾਂਕਿ ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।


author

Inder Prajapati

Content Editor

Related News