ਲਗਭਗ 220,000 ਵਿਦਿਆਰਥੀਆਂ ਨੇ ਮੈਟ੍ਰਿਕ ਪ੍ਰੀਖਿਆ ਲਈ ਕੀਤਾ ਰਜਿਸਟਰ

Monday, Dec 09, 2024 - 05:07 PM (IST)

ਯੰਗੂਨ (ਆਈ.ਏ.ਐਨ.ਐਸ.)- ਮਿਆਂਮਾਰ ਵਿੱਚ 2024-2025 ਦੇ ਅਕਾਦਮਿਕ ਸਾਲ ਲਈ ਦੇਸ਼ ਵਿਆਪੀ ਮੈਟ੍ਰਿਕ ਪ੍ਰੀਖਿਆ ਲਈ ਲਗਭਗ 220,000 ਵਿਦਿਆਰਥੀਆਂ ਨੇ ਰਜਿਸਟਰ ਕੀਤਾ ਹੈ। ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਨੂੰ ਜਾਰੀ ਅਮਰੀਕੀ ਵਿਦਿਆਰਥੀ ਵੀਜ਼ਾ 'ਚ 38 ਫੀਸਦੀ ਗਿਰਾਵਟ, ਅੰਕੜੇ ਜਾਰੀ

ਸਿਨਹੂਆ ਨੇ ਮਿਆਂਮਾਰ ਰੇਡੀਓ ਅਤੇ ਟੈਲੀਵਿਜ਼ਨ (ਐਮ.ਆਰ.ਟੀ.ਵੀ) ਦੇ ਹਵਾਲੇ ਨਾਲ ਦੱਸਿਆ ਕਿ 2024-2025 ਅਕਾਦਮਿਕ ਸਾਲ ਲਈ ਪ੍ਰੀਖਿਆ ਦੇਣ ਲਈ ਰਜਿਸਟਰਡ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਅਕਾਦਮਿਕ ਸਾਲ ਦੇ ਮੁਕਾਬਲੇ ਵਧੀ ਹੈ। 2023-2024 ਅਕਾਦਮਿਕ ਸਾਲ ਵਿੱਚ 120,000 ਤੋਂ ਵੱਧ ਵਿਦਿਆਰਥੀ ਪ੍ਰੀਖਿਆ ਲਈ ਬੈਠੇ ਸਨ, ਜਿਨ੍ਹਾਂ ਵਿੱਚੋਂ 74,000 ਤੋਂ ਵੱਧ ਪਾਸ ਹੋਏ। ਮਿਆਂਮਾਰ ਪ੍ਰੀਖਿਆ ਵਿਭਾਗ ਅਨੁਸਾਰ 2024-2025 ਅਕਾਦਮਿਕ ਸਾਲ ਲਈ ਦੇਸ਼ ਵਿਆਪੀ ਮੈਟ੍ਰਿਕ ਪ੍ਰੀਖਿਆ 17 ਮਾਰਚ ਤੋਂ 22 ਮਾਰਚ, 2025 ਤੱਕ ਆਯੋਜਿਤ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News