ਮਲੇਸ਼ੀਆ ''ਚ ਬੱਸ ਤੇ ਟਰੱਕ ਦੀ ਟੱਕਰ ''ਚ ਇਕ ਜਾਪਾਨੀ ਸੈਲਾਨੀ ਦੀ ਮੌਤ, 12 ਯਾਤਰੀ ਜ਼ਖ਼ਮੀ

Friday, Oct 25, 2024 - 04:14 PM (IST)

ਮਲੇਸ਼ੀਆ ''ਚ ਬੱਸ ਤੇ ਟਰੱਕ ਦੀ ਟੱਕਰ ''ਚ ਇਕ ਜਾਪਾਨੀ ਸੈਲਾਨੀ ਦੀ ਮੌਤ, 12 ਯਾਤਰੀ ਜ਼ਖ਼ਮੀ

ਕੁਆਲਾਲੰਪੁਰ (ਏਜੰਸੀ)- ਮਲੇਸ਼ੀਆ ਵਿੱਚ ਜਾਪਾਨੀ ਸੈਲਾਨੀਆਂ ਨੂੰ ਲਿਜਾ ਰਹੀ ਇੱਕ ਬੱਸ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਇੱਕ ਸੈਲਾਨੀ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਜਾਪਾਨ ਦੀ ਸਭ ਤੋਂ ਵੱਡੀ ਟਰੈਵਲ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇਟੀਬੀ ਕਾਰਪੋਰੇਸ਼ਨ ਨੇ ਕਿਹਾ ਕਿ ਇਹ ਹਾਦਸਾ ਮੱਧ ਮਲੇਸ਼ੀਆ ਦੇ ਪੇਰਾਕ ਸੂਬੇ ਵਿੱਚ ਵੀਰਵਾਰ ਨੂੰ ਵਾਪਰਿਆ। ਬੱਸ ਪੇਨਾਂਗ ਤੋਂ 'ਕੈਮਰਨ ਹਾਈਲੈਂਡਜ਼' ਜਾ ਰਹੀ ਸੀ ਜੋ ਕਿ ਚਾਹ ਦੇ ਬਾਗਾਂ ਨਾਲ ਭਰਿਆ ਇਕ ਪ੍ਰਸਿੱਧ ਸੈਲਾਨੀ ਸਥਾਨ ਹੈ।

ਇਹ ਵੀ ਪੜ੍ਹੋ: ਅਮਰੀਕਾ ਨੇ ਹੈਤੀ ਤੋਂ ਆਪਣੇ 20 ਕਰਮਚਾਰੀਆਂ ਨੂੰ ਸੁਰੱਖਿਅਤ ਕੱਢਿਆ

ਜੇਟੀਬੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਈਜੀਰੋ ਯਾਮਾਕਿਤਾ ਨੇ ਟੋਕੀਓ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਹਾਦਸੇ ਵਿੱਚ ਜ਼ਖਮੀ ਹੋਈ 70 ਸਾਲਾ ਔਰਤ ਦੀ ਮੌਤ ਹੋ ਗਈ ਹੈ। ਮਲੇਸ਼ੀਆ ਦੇ ਅੱਗ ਅਤੇ ਬਚਾਅ ਵਿਭਾਗ ਨੇ ਕਿਹਾ ਕਿ ਬੱਸ ਵਿੱਚ ਜਾਪਾਨ ਦੇ 3 ਪੁਰਸ਼ ਅਤੇ 8 ਔਰਤਾਂ ਸਵਾਰ ਸਨ। ਸਾਰੇ ਸੀਨੀਅਰ ਸਿਟੀਜ਼ਨ ਸਨ। ਇੱਕ ਬੱਸ ਡਰਾਈਵਰ ਅਤੇ ਇੱਕ ਸਥਾਨਕ 'ਟੂਰ ਗਾਈਡ' ਵੀ ਸੀ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 4 ਭਾਰਤੀਆਂ ਨਾਲ ਵਾਪਰ ਗਿਆ ਭਾਣਾ

ਟਰੈਵਲ ਏਜੰਸੀ ਨੇ ਕਿਹਾ ਕਿ ਸਾਰੇ 13 ਪੀੜਤਾਂ ਨੂੰ ਸਟਰੈਚਰ 'ਤੇ ਬਾਹਰ ਕੱਢਿਆ ਗਿਆ ਅਤੇ ਹਾਦਸੇ ਵਾਲੀ ਥਾਂ 'ਤੇ ਸ਼ੁਰੂਆਤੀ ਇਲਾਜ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਯਾਮਾਕਿਤਾ ਨੇ ਕਿਹਾ ਕਿ ਕੁਝ ਪੀੜਤ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਾਇਰ ਵਿਭਾਗ ਵੱਲੋਂ ਦਿੱਤੀਆਂ ਗਈਆਂ ਤਸਵੀਰਾਂ ਵਿੱਚ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟੇ ਹੋਏ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: ਕੈਨੇਡਾ ਦੀ PR ਲਈ ਲੰਬੀ ਹੋਵੇਗੀ ਉਡੀਕ! ਅਗਲੇ 3 ਸਾਲਾਂ 'ਚ ਇੰਨੇ ਹੀ ਲੋਕਾਂ ਨੂੰ ਮਿਲੇਗਾ ਸਥਾਈ ਨਿਵਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News