ਯੂਕ੍ਰੇਨ ''ਤੇ ਰੂਸ ਦੇ ਹਮਲੇ ਦਾ ਵਿਰੋਧ ਕਰਨ ਲਈ ਬੁਲਗਾਰੀਆ ''ਚ ਹਜ਼ਾਰਾਂ ਲੋਕ ਸੜਕਾਂ ''ਤੇ ਉਤਰੇ
Friday, Mar 25, 2022 - 01:49 PM (IST)
ਸੋਫੀਆ (ਭਾਸ਼ਾ)- ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿਚ ਵੀਰਵਾਰ ਨੂੰ ਹਜ਼ਾਰਾਂ ਲੋਕ, ਯੂਕ੍ਰੇਨ 'ਤੇ ਰੂਸ ਦੇ ਹਮਲੇ ਦਾ ਵਿਰੋਧ ਕਰਨ ਅਤੇ ਯੂਕ੍ਰੇਨ ਵਾਸੀਆਂ ਦੇ ਪ੍ਰਤੀ ਇਕਜੁੱਟਤਾ ਦਿਖਾਉਣ ਲਈ ਸੜਕਾਂ 'ਤੇ ਉਤਰੇ। ਇਸ ਰੈਲੀ ਦਾ ਆਯੋਜਨ ਸੋਸ਼ਲ ਨੈੱਟਵਰਕ ਜ਼ਰੀਏ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੁਨੀਆਭਰ ਦੇ ਲੋਕਾਂ ਨੂੰ, ਉਨ੍ਹਾਂ ਦੇ ਦੇਸ਼ ਵਿਚ ਮਹੀਨੇ ਭਰ ਤੋਂ ਚੱਲ ਰਹੀ ਲੜਾਈ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਸੀ। ਇਥੇ ਯੂਕ੍ਰੇਨ ਦੇ ਕਰੀਬ 60,000 ਸ਼ਰਨਾਰਥੀਆਂ ਨੇ ਇਸ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ।
ਪ੍ਰਦਰਸ਼ਨਕਾਰੀ 'ਯੁੱਧ ਬੰਦ ਕਰੋ', 'ਪੁਿਤਨ ਨੂੰ ਰੋਕੋ' ਅਤੇ 'ਜਮਹੂਰੀ ਯੂਕ੍ਰੇਨ ਦੀ ਆਜ਼ਾਦੀ' ਦੇ ਨਾਅਰੇ ਲਗਾ ਰਹੇ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਯੂਕ੍ਰੇਨ ਅਤੇ ਯੂਰਪੀਅਨ ਝੰਡੇ ਫੜੇ ਹੋਏ ਸਨ। ਪ੍ਰਦਰਸ਼ਨ ਦੇ ਆਯੋਜਕਾਂ ਨੇ ਕਿਹਾ ਕਿ ਇਹ ਬੁਲਗਾਰੀਆ ਦੇ ਲੋਕਾਂ ਲਈ ਪ੍ਰਭੂਸੱਤਾ ਯੂਕ੍ਰੇਨ ਦੇ ਪੱਖ ਵਿਚ ਵੱਡੀ ਗਿਣਤੀ ਵਿਚ ਇਕੱਠੇ ਆਉਣ ਦਾ ਸਮਾਂ ਆ ਗਿਆ ਹੈ।