ਬਸਪਾ ਤੇ ਅਕਾਲੀ ਦਲ ਗਠਜੋੜ ਦੀ 29 ਅਗਸਤ ਨੂੰ ਹੋ ਰਹੀ “ਅਲ਼ਖ ਜਗਾਓ ਰੈਲੀ ਦੀ ਵਿਦੇਸ਼ ''ਚ ਵੀ ਗੂੰਜ

08/26/2021 6:19:49 PM

ਰੋਮ (ਕੈਂਥ): ਭਾਰਤ ਦੇ ਦਲਿਤ ਸਮਾਜ ਦੇ ਹੱਕਾਂ ਤੇ ਅਧਿਕਾਰਾਂ ਦੀ ਗੱਲ ਹਾਕਮਾਂ ਨਾਲ ਹਿੱਕ ਢਾਹਕੇ ਕਰਨ ਵਾਲੀ ਭਾਰਤ ਦੀ ਰਾਸ਼ਟਰੀ ਸਿਆਸੀ ਪਾਰਟੀ ਜਿਹੜੀ ਕਿ ਪਿਛਲੇ 4 ਦਹਾਕਿਆਂ ਤੋਂ ਸੱਤਾ ਪ੍ਰਾਪਤੀ ਲਈ ਸੰਘਰਸ਼ ਕਰ ਰਹੀ “ਬਹੁਜਨ ਸਮਾਜ ਪਾਰਟੀ ਭਾਰਤ ਆਪਣੇ ਕੰਮਾਂ ਤੇ ਉਦੇਸ਼ ਨਾਲ ਦਿਨੋ ਦਿਨ ਭਾਰਤ ਦੇ ਲੋਕਾਂ ਦੇ ਦਿਲਾਂ ਅੰਦਰ ਡੂੰਘਾ ਘਰ ਕਰਦੀ ਜਾ ਰਹੀ ਹੈ।ਬਹੁਜਨ ਸਮਾਜ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਘਰ-ਘਰ ਜਾਕੇ ਭਾਰਤ ਦੇ ਲੋਕਾਂ ਨੂੰ ਸੱਤਾ ਪ੍ਰਾਪਤੀ ਲਈ ਲਾਮਬੰਦ ਕਰ ਰਹੀ ਹੈ ਤਾਂ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੁਪਨ ਸ਼ਹਿਰ “ਬੇਗਮਪੁਰਾ “ ਨੂੰ ਸਾਕਾਰ ਕੀਤਾ ਜਾ ਸਕੇ ਤੇ ਇਸ ਸ਼ਲਾਘਾਯੋਗ ਕਾਰਵਾਈ ਵਿੱਚ ਹੀ ਬਹੁਜਨ ਸਮਾਜ ਪਾਰਟੀ ਪੰਜਾਬ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਇਕਜੁੱਟ ਹੋਕੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਪੱਬਾਂ ਭਾਰ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਗਰੀਬ ਤਬਕੇ ਨੂੰ ਮਾਣ ਤੇ ਸਨਮਾਨ ਵਾਲੀ ਜ਼ਿੰਦਗੀ ਮਿਲ ਸਕੇ।

PunjabKesari

ਬਹੁਜਨ ਸਮਾਜ ਪਾਰਟੀ 29 ਅਗਸਤ 2021 ਦਿਨ ਐਤਵਾਰ ਨੂੰ ਦਾਣਾ-ਮੰਡੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਖੇ “ਅਲਖ ਜਗਾਓ “ਵਿਸ਼ਾਲ ਰੈਲੀ ਕਰਨ ਜਾ ਰਹੀ ਹੈ ਜਿਸ ਵਿੱਚ ਪੰਜਾਬ ਦਾ ਹਰ ਉਹ ਸ਼ਖਸ ਸ਼ਮੂਲੀਅਤ ਕਰੇਗਾ ਜਿਹੜਾ ਬਹੁਜਨ ਸਮਾਜ ਹਿਤੈਸ਼ੀ ਹੈ।ਇਸ ਰੈਲੀ ਵਿੱਚ ਬਹੁਜਨ ਸਮਾਜ ਪਾਰਟੀ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਮੁੱਖ ਆਗੂ ਸ਼ਹਿਬਾਨ ਬਹੁਜਨ ਸਮਾਜ ਨੂੰ “ਮਿਸ਼ਨ 2022 “ ਨੂੰ ਕਾਮਯਾਬ ਕਰਨ ਲਈ ਜਾਗਰੂਕ ਕਰਨਗੇ। ਇਸ ਰੈਲੀ ਦੀ ਜਿੱਥੇ ਪੰਜਾਬ ਭਰ ਵਿੱਚ ਚਰਚਾ ਜ਼ੋਰਾਂ 'ਤੇ ਹੈ ਉੱਥੇ ਵਿਦੇਸ਼ ਵਿੱਚ ਵੀ ਪੂਰੀ ਗੂੰਜ ਹੈ ਖਾਸਕਰ ਯੂਰਪ ਵਿੱਚ ਲੋਕ ਬਹੁਤ ਹੀ ਉਤਸ਼ਾਹਿਤ ਹਨ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਲੱਗੇਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਇਸ ਰੈਲੀ ਨੂੰ ਕਾਮਯਾਬ ਕਰਨ ਲਈ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਵੈਲਫੇਅਰ ਐਸੋਸੀਏਸ਼ਨ (ਰਜਿ:) ਇਟਲੀ ਦੇ ਹਰ ਕੋਨੇ ਵਿੱਚ ਰਹਿਣ ਬਸੇਰਾ ਕਰਦੇ ਬਹੁਜਨ ਸਮਾਜ ਦੇ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ।ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਅਲਖ ਜਗਾਓ ਰੈਲੀ ਪੰਜਾਬ ਦੇ ਲੋਕਾਂ ਨੂੰ ਜਗਾਉਣ ਦਾ ਉਪਰਾਲਾ ਹੈ ਤਾਂ ਜੋ ਬਹੁਜਨ ਸਮਾਜ ਦੇ ਲੋਕ ਚੋਣਾਂ ਵਿੱਚ ਬਸਪਾ ਅਕਾਲੀ ਦਲ ਗਠਜੋੜ ਉਮੀਦਵਾਰ ਨੂੰ ਜਤਾਕੇ ਪੰਜਾਬ ਦੀ ਵਾਂਗ ਡੋਰ ਫੜਾਉਣ ਜਿਸ ਨਾਲ ਕਿ ਪੰਜਾਬ ਤੇ ਭਾਰਤ ਤਰੱਕੀ ਦਾ ਇਤਿਹਾਸ ਸਿਰਜ ਸਕੇ।ਯੂਰਪ ਭਰ ਵਿੱਚ ਬਸਪਾ ਤੇ ਅਕਾਲੀ ਦਲ ਸਮਰਥਕ ਵੱਡੇ ਪੱਧਰ ਤੇ ਲੋਕਾਂ ਨੂੰ ਮਿਸ਼ਨ 2022 ਲਈ ਪ੍ਰਤੀ ਜਾਗਰੂਕ ਕਰਨ ਦਿਨ ਰਾਤ ਇੱਕ ਕਰ ਰਹੇ ਹਨ ਜਿਸ ਤੋਂ ਆਸ ਪ੍ਰਗਟਾਈ ਜਾ ਰਹੀ ਹੈ ਇਸ ਗਠਜੋੜ ਦੀ ਸਰਕਾਰ ਬਣਨੀ ਤੈਅ ਹੈ।


Vandana

Content Editor

Related News