ਨਿਊਯਾਰਕ 'ਚ ਚਾਕੂ ਮਾਰ ਕੇ ਭਰਾ ਵੱਲੋਂ ਭਰਾ ਦੀ ਹੱਤਿਆ

06/30/2017 12:33:07 PM

ਨਿਊਯਾਰਕ (ਰਾਜ ਗੋਗਨਾ)— ਬੀਤੀ ਰਾਤ ਨਿਊਯਾਰਕ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਰਿਚਮੰਡ ਹਿੱਲ ਵਿਖੇ ਰਿਸ਼ਤੇ 'ਚ ਲੱਗਦੇ ਸੱਕੇ ਤਾਏ ਦੇ ਪੁੱਤਰ (ਭਰਾ) ਦਾ ਤੇਜ਼ਧਾਰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦੇਣ ਬਾਰੇ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਿਚਮੰਡ ਹਿੱਲ ਦੀ ਸਟ੍ਰੀਟ 117 'ਤੇ ਇਹ ਦੋਵੇਂ ਭਰਾ ਇਕ ਕਮਰੇ 'ਚ ਰਹਿੰਦੇ ਸਨ। ਮਾਰਿਆ ਗਿਆ ਨੌਜਵਾਨ ਸ਼ਰਨਜੀਤ ਸਿੰਘ ਲੱਕੀ ਜੋ ਟੈਕਸੀ ਡਰਾਈਵਰ ਸੀ ਰਾਤ ਦੇ 2:30 ਵਜੇ ਦੇ ਕਰੀਬ ਜਦੋਂ ਘਰ ਆਇਆ ਤਾਂ ਉਸਦਾ ਚਚੇਰਾ ਭਰਾ ਜਿਸਦਾ ਨਾਂ ਲਵਦੀਪ ਸਿੰਘ ਦੱਸਿਆ ਜਾਂਦਾ ਹੈ, ਉਨ੍ਹਾਂ ਦੀ ਕਿਸੇ ਕਾਰਨ ਗੱਲੋਂ ਲੜਾਈ ਹੋ ਗਈ। ਲਵਦੀਪ ਸਿੰਘ ਨੇ ਘਰ 'ਚ ਪਏ ਤੇਜ਼ਧਾਰ ਚਾਕੂ ਨਾਲ ਸ਼ਰਨਜੀਤ ਸਿੰਘ ਲੱਕੀ ਦੀ ਗਰਦਨ 'ਤੇ ਹਮਲਾ ਕਰ ਦਿੱਤਾ, ਜਿਸ ਨੂੰ ਗੰਭੀਰ ਹਾਲਤ 'ਚ ਨਿਊਯਾਰਕ ਦੇ ਜਮਾਇਕਾ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਜਾ ਕੇ ਉਸ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਮ੍ਰਿਤਕ ਸੰਨ 2013 ਆਲਮਪੁਰ ਥਾਣਾ ਦਸੂਹਾ ਜ਼ਿਲਾ ਹੁਸਿਆਰਪੁਰ ਸੀ, ਪੁਲਿਸ ਨੇ ਕਤਲ ਕਰਨ ਦੇ ਦੋਸ਼ੀ 'ਚ ਲਵਦੀਪ ਸਿੰਘ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਹੈ।


Related News